ਤਰਨ ਤਾਰਨ, 12 ਫਰਵਰੀ
ਜ਼ਿਲਾ ਤਰਨ ਤਾਰਨ ਤੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਦਫਤਰ ਸਿਵਲ ਸਰਜਣ ਵਿਖੇ ਵੱਖ- ਵੱਖ ਬਲਾਕਾਂ ਨਾਲ ਸੰਬੰਧਿਤ ਨੋਡਲ ਅਫਸਰਾਂ, ਮਲਟੀਪਰਪਜ ਹੈਲਥ ਸੁਪਰਵਾਈਜ਼ਰ (ਫੀਮੇਲ) ਅਤੇ ਬੀ.ਐਸ.ਏਜ ਦੀ ਟੀਕਾਕਰਨ ਲਈ ਹੈਂਡ ਕਾਊਂਟ ਸਰਵੇ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾਕਟਰ ਈਸ਼ਿਤਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਹੈਡ ਕਾਊਂਟ ਸਰਵੇ ਕਰਵਾਉਣ ਦਾ ਮੁੱਖ ਮੰਤਵ ਹਰ ਇੱਕ ਯੋਗ ਲਾਭਪਾਤਰੀ ਬੱਚੇ ਅਤੇ ਗਰਭਵਤੀ ਮਹਿਲਾ ਦੇ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਵੱਖ ਵੱਖ ਬਲਾਕਾਂ ਦੇ ਸਮੂਹ ਮੈਡੀਕਲ ਅਫਸਰਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਟੀਕਾਕਰਨ ਸਬੰਧੀ ਕੀਤੇ ਜਾਣ ਵਾਲੇ ਹੈਡ ਕਾਊਂਟ ਸਰਵੇ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਂ।
ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਟੀਕਾਕਰਨ ਸਬੰਧੀ 100 ਫੀਸਦੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ -ਸਮੇਂ ਸਿਰ ਪਿੰਡਾਂ ਦੇ ਵਿੱਚ ਹੈਡ ਕਾਊਂਟ ਸਰਵੇ ਕਰਵਾ ਕੇ ਉਹਨਾਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ, ਜਿਨਾਂ ਦਾ ਮੁਕੰਮਲ ਟੀਕਾਕਰਨ ਨਹੀਂ ਹੋਇਆ ਹੁੰਦਾ।
ਉਹਨਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਆਸ਼ਾ ਵਰਕਰਜ ਵੱਲੋਂ ਘਰ- ਘਰ ਜਾ ਕੇ ਇਸ ਹੈਡ ਕਾਊਂਟ ਸਰਵੇ ਨੂੰ ਕੀਤਾ ਜਾਣਾ ਅਤੇ ਜਿਹੜੇ ਵੀ ਬੱਚੇ ਜਾਂ ਗਰਭਵਤੀ ਮਹਿਲਾਵਾਂ ਦਾ ਪੂਰਨ ਟੀਕਾਕਰਨ ਨਹੀਂ ਹੋਇਆ ਹੋਵੇਗਾ, ਉਹਨਾਂ ਦੀ ਟੀਕਾਕਰਨ ਨੂੰ ਸਿਹਤ ਕਰਮੀਆਂ ਵੱਲੋਂ ਯਕੀਨੀ ਬਣਾਇਆ ਜਾਵੇਗਾ। ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਹੈਡਕਾਉਂਟ ਸਰਵੇ ਨੂੰ ਫਰਵਰੀ ਦੇ ਅੰਤ ਤੋਂ ਪਹਿਲਾਂ- ਪਹਿਲਾਂ ਮੁਕੰਮਲ ਕੀਤਾ ਜਾਣਾ ਹੈ, ਅਤੇ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਨੋਡਲ ਅਫਸਰ ਇਸ ਗੱਲ ਨੂੰ ਯਕੀਨੀ ਬਣਾਉਣ।
ਉਹਨਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਕੀਤੇ ਜਾਣ ਵਾਲੇ ਸਮੂਹ ਬਲਾਕਾਂ ਦੇ ਐਸਐਮਓ ਵਿਸ਼ੇਸ਼ ਤੌਰ ਤੇ ਨਿਰੀਖਣ ਕਰਨ ਤਾਂ ਜੋ ਸਰਵੇ ਨੂੰ ਸਹੀ ਢੰਗ ਨਾਲ ਕੀਤਾ ਜਾ ਸਕੇ।
ਵਿਸ਼ਵ ਸਿਹਤ ਸੰਸਥਾ ਤੋਂ ਪਹੁੰਚੇ ਡਾਕਟਰ ਇਸੀਤਾ ਵੱਲੋਂ ਸਰਵੇ ਦੌਰਾਨ ਭਰੇ ਜਾਣ ਵਾਲੇ ਪਰਫਾਰਮਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਸਿਹਤ ਕਰਮੀਆਂ ਨੂੰ ਪਰਫਾਰਮੇ ਸਹੀ ਢੰਗ ਨਾਲ ਭਰਨ ਅਤੇ ਮਾਈਕਰੋ ਪਲੈਨ ਬਣਾਉਣ ਦੀ ਵਿਧੀ ਸਮਝਾਈ ਗਈ।
ਉਹਨਾਂ ਕਿਹਾ ਕਿ ਜਦੋਂ ਹੈਡ ਕਾਊਂਟ ਸਰਵੇ ਮੁਕੰਮਲ ਹੋਵੇਗਾ ਤਾਂ ਸਾਨੂੰ ਪਿੰਡਾਂ ਦੇ ਵਿੱਚ ਟੀਕਾਕਰਨ ਤੋਂ ਵਾਂਝੇ ਬੱਚਿਆਂ ਅਤੇ ਮਹਿਲਾਵਾਂ ਦੀ ਗਿਣਤੀ ਦਾ ਸਹੀ ਪਤਾ ਚੱਲ ਸਕੇਗਾ।
ਇਸ ਮੌਕੇ ਡਾਕਟਰ ਨੀਰਜਲਤਾ ਡਾਕਟਰ ਵਿਪੁਲ ਡਾਕਟਰ ਸੁਖਜਿੰਦਰ ਸਿੰਘ ਡਾਕਟਰ ਰਾਜਬੀਰ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਕੰਪਿਊਟਰ ਆਪਰੇਟਰ ਸੰਦੀਪ ਸਿੰਘ ਆਦਿ ਮੌਜੂਦ ਰਹੇ।