ਸਿਹਤ ਵਿਭਾਗ ਫਾਜਿਲਕਾ ਵਲੋਂ ਦਕਸ਼ਤਾ ਪ੍ਰੋਗਰਾਮ ਅਧੀਨ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਕਰਵਾਈ ਟ੍ਰੇਨਿੰਗ :

Politics Punjab

ਫਾਜ਼ਿਲਕਾ 17 ਦਸੰਬਰ
ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਿਵਲ ਸਰਜਨ ਫਾਜਿਲਕਾ ਡਾ ਲਹਿੰਬਰ ਰਾਮ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖ ਰੇਖ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਦਕਸ਼ਤਾ ਪ੍ਰੋਗ੍ਰਾਮ ਸਬੰਧੀ ਕਮਿਊਨਿਟੀ ਹੈਲਥ ਅਫ਼ਸਰ ਅਤੇ ਸਟਾਫ਼ ਨਰਸਾਂ ਦੀ ਟ਼ੇਨਿੰਗ ਕਰਵਾਈ ਗਈ। ਇਸ ਸਮੇਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਦਕਸ਼ਤਾ ਪ੍ਰੋਗਰਾਮ ਦਾ ਮਕਸਦ ਗਰਭਵਤੀ ਔਰਤਾਂ, ਮਾਵਾਂ, ਨਵਜੰਮੇ ਬੱਚੇ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਇਸ ਲਈ ਸਿਹਤ ਸੰਸਥਾਵਾਂ ਵਿੱਚ ਲੇਬਰ ਰੂਮ ਅਤੇ ਨਿਊ ਬੋਰਨ ਸਿਕ ਯੂਨਿਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੇਬਰ ਰੁਮ ਵਿੱਚ ਹੋਣ ਵਾਲੇ ਜਨੇਪੇ ਸਨਮਾਨਜਨਕ ਅਤੇ ਸੁਰੱਖਿਅਤ ਕਰਨ ਅਤੇ ਨਾਲ ਨਾਲ ਓਪਰੇਸ਼ਨ ਥੀਏਟਰ ਵਿੱਚ ਹੋਣ ਵਾਲੇ ਸੀਜ਼ੇਰਿਅਨ ਜਨੇਪਿਆਂ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਟੀਚਾ ਲੈ ਕੇ ਦਕਸ਼ਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਨੇਪੇ ਦੌਰਾਨ ਅਤੇ ਜਨੇਪੇ ਤੋਂ ਬਾਅਦ ਸਾਂਭ ਸੰਭਾਲ ਸਬੰਧੀ ਲਾਂਚ ਕੀਤੇ ਇਸ ਪ੍ਰੋਗਰਾਮ ਅਧੀਨ ਸਟਾਫ਼ ਨੂੰ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਸਬੰਧਿਤ ਪਾਰਟੀਸੀਪੈਂਟ ਨੂੰ ਲੇਬਰ ਰੂਮਾਂ ਵਿੱਚ ਉੱਚ ਕੁਆਲਟੀ ਦੀ ਦੇਖਭਾਲ ਕਰਨ ਲਈ ਹੋਰ ਜ਼ਿਆਦਾ ਸਮਰੱਥ ਹੁਨਰਮੰਦ ਬਨਾਇਆ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਜਨੇਪੇ ਸਮੇਂ ਗਰਭਵਤੀ ਔਰਤ ਦੀ ਦੇਖਭਾਲ ਸਨਮਾਨਜਨਕ ਤਰੀਕੇ ਨਾਲ ਕੀਤੀ ਜਾਦੀ ਹੈ।
ਇਸ ਸਮੇਂ ਡਾ ਅੰਸ਼ੁਲ ਨਾਗਪਾਲ ਮੈਡੀਕਲ ਅਫਸਰ ਵੱਲੋਂ ਪਾਰਟੀਸੀਪੈਂਟ ਨੂੰ ਲੇਬਰ ਰੂਮ ਦੇ ਪਾਰਟੋਗ੍ਰਾਫ ਸਮਝਾਏ ਗਏ ਅਤੇ ਮਾਂ ਅਤੇ ਬੱਚੇ ਦੀ ਸਹੀ ਸੰਭਾਲ ਸਬੰਧੀ ਟ਼ੇਨਿੰਗ ਦਿੱਤੀ ਗਈ। ਇਸ ਸਮੇਂ ਡਾ ਸੁਮਨਦੀਪ ਕੌਰ ਮੈਡੀਕਲ ਅਫ਼ਸਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਦਿਵੇਸ਼ ਕੁਮਾਰ ਬੀਈਈ, ਬਲਜੀਤ ਸਿੰਘ ਆਰਬੀਐਸਕੇ ਕੋਆਰਡੀਨੇਟਰ ਹਾਜ਼ਰ ਸਨ।