ਮਾਨਸਾ, 21 ਜੂਨ :
ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮਾਨਸਾ ਸ਼੍ਰੀ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਪਲੇਸਮੈਂਟ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸੰਸਥਾ ਦੀ ਆਈ.ਐਮ.ਸੀ. ਦੇ ਚੇਅਰਮੈਨ ਸ੍ਰ. ਰੂਪ ਸਿੰਘ ਨੇ ਕੀਤਾ।
ਪਲੇਸਮੈਂਟ ਮੇਲੇ ਦੌਰਾਨ ਕੰਪਨੀ ਪੇ.ਟੀ.ਐਮ. ਕਮਿਊਨੀਕੇਸ਼ਨ ਵੱਲੋਂ ਜਤਿੰਦਰ ਸਿੰਘ ਟੀਮ ਲੀਡਰ, ਆਈ. ਓ.ਐਲ. ਬਰਨਾਲਾ ਵੱਲੋਂ ਸ਼੍ਰੀ ਗਗਨ ਐਚ.ਆਰ. ਹੈੱਡ, ਖੋਖਰ ਖੁਰਦ ਪਾਵਰ ਪਲਾਂਟ ਵੱਲੋਂ ਸ਼੍ਰੀ ਰਜਿੰਦਰ ਕੁਮਾਰ ਸਹਾਇਕ ਇੰਜੀਨੀਅਰ, ਹੀਰੋ ਮੋਟਰਜ਼ ਵੱਲੋਂ ਜੋਤਸ਼ਨਾ ਪਾਂਡੇ ਐਚ.ਆਰ., ਨਵੀਨ, ਜ਼ਿਲਾ ਰੋਜ਼ਗਾਰ ਅਫਸਰ ਸ਼੍ਰੀ ਰਵਿੰਦਰ ਸਿੰਘ, ਸਿੱਧੂ ਇਲੈਕਟ੍ਰੋਨਿਕਸ ਵੱਲੋਂ ਸ਼੍ਰੀ ਹਰਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ।
ਪਲੇਸਮੈਂਟ ਅਫ਼ਸਰ ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 303 ਸਿੱਖਿਆਰਥੀਆਂ ਨੇ ਭਾਗ ਲਿਆ। ਵੱਖ-ਵੱਖ ਕੰਪਨੀਆਂ ਵੱਲੋਂ ਪਹਿਲਾਂ 160 ਸਿੱਖਿਆਰਥੀ ਸ਼ਾਰਟਲਿਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਿੱਖਿਆਰਥੀਆਂ ਦਾ ਪਹਿਲਾਂ ਲਿਖਤੀ ਟੈਸਟ ਲਿਆ ਗਿਆ ਅਤੇ ਬਾਅਦ ਵਿੱਚ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਹੀਰੋ ਮੋਟਰਜ਼ ਵੱਲੋਂ 22 ਸਿੱਖਿਆਰਥੀ, ਆਈ.ਓ.ਐਲ. ਬਰਨਾਲਾ ਵੱਲੋਂ 12, ਖੋਖਰ ਖੁਰਦ ਪਾਵਰ ਪਲਾਂਟ ਵੱਲੋਂ 14, ਪੇ.ਟੀ.ਐੱਮ. ਕਮਿਊਨੀਕੇਸ਼ਨ ਲਿਮਿਟਡ ਵੱਲੋਂ 06 ਅਤੇ ਸਿੱਧੂ ਇਲੈਕਟ੍ਰੋਨਿਕਸ ਵੱਲੋਂ 04 ਸਿੱਖਿਆਰਥੀਆਂ ਦੀ ਚੋਣ ਕੀਤੀ ਗਈ। ਇਸ ਤਰ੍ਹਾਂ ਪਲੇਸਮੈਂਟ ਮੇਲੇ ਵਿਚ ਕੁੱਲ 58 ਸਿੱਖਿਆਰਥੀਆਂ ਨੇ ਨੌਕਰੀ ਪ੍ਰਾਪਤ ਕੀਤੀ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਸਿੱਖਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਗਈ। ਮੇਲੇ ਦੌਰਾਨ ਟ੍ਰੇਨਿੰਗ ਅਫ਼ਸਰ ਹਰਪਾਲ ਸਿੰਘ ਅਤੇ ਗੁਰਬਿੰਦਰ ਸਿੰਘ ਇੰਸਟਕਟਰ ਵੱਲੋਂ ਆਪਣੇ ਟਰੇਡ ਇਲੈਕਟ੍ਰੀਸ਼ੀਅਨ ਦੇ ਸਿੱਖਿਆਰਥੀਆਂ ਨੂੰ ਨਾਲ ਲੈ ਕੇ ਸੰਸਥਾ ਵਿਖੇ ਠੰਡੇ-ਮਿੱਠੇ ਪਾਣੀ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਮੈਡਮ ਸੁਮਿੰਦਰ ਕੌਰ ਕੌਂਸਲਰ, ਸ਼੍ਰੀ ਰੰਜਿਤ ਦੁੱਗਲ, ਸ਼੍ਰੀ ਯੋਗੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਇੰਸਟਕਟਰ, ਬਲਜਿੰਦਰ ਸਿੰਘ ਇੰਸਟਕਟਰ, ਸੁਭਾਸ਼ ਚੰਦਰ ਇੰਸਟਕਟਰ, ਜਸਵਿੰਦਰ ਸਿੰਘ ਇੰਸਟਕਟਰ, ਨਰਦੀਪ ਸਿੰਘ ਇੰਸਟਕਟਰ, ਸ਼੍ਰੀਮਤੀ ਜਸਵੀਰ ਕੌਰ SOT ਇੰਸਟਕਟਰ, ਮੈਡਮ ਰਮਨ ਡੀ.ਐਮ.ਸੀ. ਇੰਸਟਕਟਰ ਹਾਜ਼ਰ ਸਨ।
ਸਰਕਾਰੀ ਆਈ.ਟੀ.ਆਈ. ਵਿਖੇ ਲੱਗੇ ਪਲੇਸਮੈਂਟ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ 58 ਸਿੱਖਿਆਰਥੀਆਂ ਦੀ ਚੋਣ


