ਫਾਜ਼ਿਲਕਾ, 7 ਅਕਤੂਬਰ
2 ਤੋਂ 5 ਅਕਤੂਬਰ ਤੱਕ ਰਾਸ਼ਟਰੀ ਪੱਧਰ ਦੇ ਮੇਲੇ ਦਾ ਆਯੋਜਨ ਆਈ.ਸੀ.ਏ.ਆਰ. ਵੱਲੋਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਰਵਾਇਆ ਗਿਆ। ਜਿਸ ਵਿਚ ਭਾਰਤ ਦੇ 12 ਤੋਂ ਵੱਧ ਰਾਜਾਂ ਨੇ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਡਿਪਟੀ ਡਾਇਰੈਕਟਰ ਡਾ. ਰੋਤਵਾਲੀ ਨੇ ਕੀਤੀ ਅਤੇ ਮੇਲੇ ਵਿਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਚਾਂਸਲਰ ਬਲਦੇਵ ਸਿੰਘ ਢਿਲੋ ਸਨ। ਇਸ ਮੇਲੇ ਦੇ ਅਤਿੰਮ ਦਿਨ ਦੇਸ਼ ਦੇ ਵੱਖ—ਵੱਖ ਬਾਗਾਂ ਵਿਚ ਵਿਲਖਣ ਕੰਮ ਕਰਨ ਵਾਲੇ ਕਿਸਾਨਾਂ, ਐਫ.ਪੀ.ਓ ਅਤੇ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ।
ਮੇਲੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਟੀ ਸਦੀਕ ਦੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਵੀ ਫਸਲੀ ਵਿਭਿੰਨਤਾ, ਜ਼ਹਿਰ ਮੁਕਤ ਖੇਤੀ, ਨਹਿਰੀ ਅਤੇ ਮੀਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਡੇਅਰੀ ਫਾਰਮ ਲਈ ਸਨਮਾਨਿਤ ਕੀਤਾ ਗਿਆ ਜ਼ੋ ਕਿ ਜ਼ਿਲ੍ਹਾ ਫਾਜ਼ਿਲਕਾ ਅਤੇ ਸੂਬੇ ਲਈ ਮਾਣ ਵਾਲੀ ਗੱਲ ਹੈ। ਉਹ ਪੰਜਾਬ ਸਰਕਾਰ ਦੇ ਨਾਲ—ਨਾਲ ਸੀਫੇਟ ਕੇ.ਵੀ.ਕੇ. ਅਬੋਹਰ ਦੇ ਮੁਖੀ ਡਾ. ਅਰਵਿੰਦ ਅਲਾਵਤ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਵਿਚ ਇਹ ਸਭ ਕੁਝ ਸੰਭਵ ਹੋਇਆ।
ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਾਣੀ ਦੀ ਘਾਟ ਨੂੰ ਦੇਖਦਿਆਂ ਉਪਰਾਲੇ ਕੀਤੇ ਹੋਏ ਹਨ। ਉਸ ਨੇ ਆਪਣੇ ਖੇਤ ਦੇ ਵਿਚ 100 %200 ਫੁੱਟ ਦਾ ਟੈਂਕ ਬਣਾਇਆ ਹੈ ਜਿਸ ਨੂੰ ਉਹ ਬਰਸਾਤੀ ਪਾਣੀ ਅਤ ਜਦੋਂ ਨਹਿਰ ਪਾਣੀ ਫਾਲਤੂ ਹੋਵੇ ਉਸ ਨੂੰ ਭਰ ਲੈਂਦਾ ਹੈ ਅਤੇ ਜਰੂਰਤ ਸਮੇਂ ਵਰਤ ਲੈਂਦਾ ਹੈ ਜਿਸ ਨਾਲ ਪਾਣੀ ਦੀ ਸੁਯੋਗ ਵਰਤੋਂ ਕਰਦਾ ਹੈ ਤੇ ਬੇਲੋੜੇ ਪਾਣੀ ਦੀ ਖਪਤ ਨੂੰ ਘਟਾ ਲੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਵਾਟਰ ਟੈਂਕ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਲੱਖ ਦੇ ਕਰੀਬ ਸਬਸਿਡੀ ਵੀ ਮਿਲੀ ਹੈ।
ਕਿਸਾਨ ਗੁਰਪ੍ਰੀਤ ਸਿੰਘ ਆਖਦਾ ਹੈ ਕਿ ਅਜੋਕੇ ਸਮੇ ਵਿਚ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਦਿਆਂ ਉਹ ਆਪਣੇ ਖੇਤ ਵਿਚ ਕੁਝ ਹਿਸੇ ਦੀ ਝੋਨੇ ਦੀ ਪਰਾਲੀ ਦੀ ਵਰਤੋਂ ਮਲਚਿੰਗ ਤਕਨੀਕ ਨੂੰ ਅਪਣਾਉਂਦਿਆਂ ਆਪਦੇ ਬਾਗ ਵਿਚ ਕਰੇਗਾ ਅਤੇ ਕੁਝ ਪਰਾਲੀ ਦੀਆਂ ਗੱਠਾਂ ਬਣਵਾਏਗਾ ਅਤੇ ਕੁਝ ਰਕਬੇ ਵਿਚ ਮਸ਼ੀਨਰੀ ਦੀ ਮਦਦ ਨਾਲ ਸਿੱਧੀ ਕਣਕੀ ਦੀ ਬਿਜਾਈ ਕਰੇਗਾ ਇਸ ਨਾਲ ਉਹ ਵਾਤਾਵਰਣ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾ ਸਕੇਗਾ।
4 ਦਿਨਾਂ ਮੇਲੇ ਦੌਰਾਨ ਫਾਜ਼ਿਲਕਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ, ਜ਼ਿਲੇ੍ਹ ਦਾ ਕੀਤਾ ਨਾਮ ਰੋਸ਼ਨ


