ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਸਕੂਲ ਆਫਤ ਪ੍ਰਬੰਧਨ ਲਈ ਫੰਡ ਜਾਰੀ ਕਰਨਾ ਪ੍ਰਸੰਸਾ ਯੋਗ

Gurdaspur Politics Punjab

ਬਟਾਲਾ, 6 ਫਰਵਰੀ ( ) ਸਥਾਨਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਦੇ ਪੋਸਟ ਵਾਰਡਨ ਤੇ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ ਨੇ ਬਿਆਨ ਜਾਰੀ ਕਰਕੇ ਸ਼ਲਾਘਾ ਕੀਤੀ ਹੈ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਸਕੂਲ ਆਫਤ ਪ੍ਰਬੰਧਨ ਲਈ 4 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ ਗਏ ਹਨ।

ਇਸ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੀ ਸ਼ਲਾਘਾ ਕਰਦੇ ਹਰਬਖਸ਼ ਸਿੰਘ ਨੇ ਦੱਸਿਆ ਕਿ ਇਹਨਾਂ ਫੰਡਾਂ ਦੀ ਵਰਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਜਾਂ ਕੁਦਰਤੀ ਆਫਤਾਂ ਨਾਲ ਸਬੰਧਤ ਜਾਗਰੂਕ ਕਰਨ ਤੇ ਮੋਕ ਡਰਿਲਾਂ ਆਦਿ ਕਰਵਾਈਆਂ ਜਾਣ, ਜੋ ਕਿ ਆਫਤ ਪ੍ਰਬੰਧਨ ਮਾਹਿਰਾਂ ਨੂੰ ਬੁਲਾ ਕੇ ਸਕੂਲਾਂ ਵਿੱਚ ਵਿਸ਼ੇਸ਼ ਜਾਗਰੂਕਤਾ ਅਤੇ ਅਭਿਆਸ ਕੈਂਪ ਕਰਵਾਏ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਕਿਸੇ ਵੀ ਆਫਤ ਨੂੰ ਨਜਿੱਠਣ ਲਈ, ਆਪਣਾ ਬਣਦਾ ਫਰਜ਼ ਨਿਭਾ ਸੱਕਣ ਤੇ ਜਾਨ ਮਾਲ ਦਾ ਨੁਕਸਾਨ ਘੱਟ ਤੋ ਘੱਟ ਹੋ ਸਕੇਗਾ।  ਇਸ ਦੇ ਨਾਲ ਹੀ ਸਾਲ ਵਿਚ 2-3 ਵਾਰ ਮੋਕ ਡਰਿਲਾਂ ਵੀ ਜ਼ਰੂਰ ਕਰਵਾਈਆਂ ਜਾਣ।

Leave a Reply

Your email address will not be published. Required fields are marked *