ਪਟਿਆਲਾ, 18 ਫਰਵਰੀ:
ਸ਼ੀਸ਼ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਰਸ ਮੇਲੇ ਦੌਰਾਨ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਅਫ਼ਸਰ ਡਾ ਹਰਿੰਦਰ ਹੁੰਦਲ ਦੇ ਗੀਤ ਪੰਜਾਬ ਦੇ ਪੋਸਟਰ ਦੀ ਘੁੰਡ ਚੁਕਾਈ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਕੀਤੀ।
ਇਸ ਮੌਕੇ ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਹ ਗੀਤ ਪੰਜਾਬੀ ਦੇ ਸਿਰਮੌਰ ਕਵੀ ਧਨੀਰਾਮ ਚਾਤ੍ਰਿਕ ਦੀ ਰਚਨਾ ਹੈ, ਜਿਸ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਹਰਜੀਤ ਗੁੱਡੂ ਨੇ। ਉਹਨਾਂ ਦੱਸਿਆ ਕਿ ਅੱਜ ਘੁੰਡ ਚੁਕਾਈ ਤੋਂ ਬਾਅਦ ਉਕਤ ਗੀਤ ਨੂੰ ਸੋਸ਼ਲ ਮੀਡੀਆ ਤੇ ਰੀਲੀਜ਼ ਕਰ ਦਿੱਤਾ ਹੈ। ਮੇਲਾ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਧਨੀ ਰਾਮ ਚਾਤ੍ਰਿਕ ਦੀ ਇਸ ਰਚਨਾ ਪੰਜਾਬ ਕਰਾਂ ਕੀ ਸਿਫ਼ਤ ਤੇਰੀ ਨੂੰ ਪੰਜਾਬੀਆਂ ਦੇ ਰੂਬਰੂ ਕਰਨ ਲਈ ਡਾ ਹਰਿੰਦਰ ਹੁੰਦਲ ਦਾ ਧੰਨਵਾਦ ਕੀਤਾ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਰੂਪਨਦੀਪ ਕੌਰ ਵੀ ਹਾਜ਼ਰ ਸਨ।
ਡਾ. ਹਰਿੰਦਰ ਹੁੰਦਲ ਦੇ ਗੀਤ ਪੰਜਾਬ ਦਾ ਪੋਸਟਰ ਸਰਸ ਮੇਲੇ ਦੌਰਾਨ ਅਨੁਪ੍ਰਿਤਾ ਜੌਹਲ ਨੇ ਕੀਤਾ ਰਿਲੀਜ਼


