ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵੱਲੋਂ ਬਾਘਾਪੁਰਾਣਾ ਵਿਖੇ ਕਾਨੂੰਨੀ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

Moga Politics Punjab

ਮੋਗਾ 5 ਫ਼ਰਵਰੀ
ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ – ਕਮ – ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀਆਂ ਦੀ ਅਗਵਾਈ ਅੱਜ  ਸਬ ਡਵੀਜ਼ਨ ਬਾਘਾਪੁਰਾਣਾ ਵਿਖੇ ਕਾਨੂੰਨੀ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੀ ਤਲਵੰਤ ਸਿੰਘ ਰਿਟਾਇਰਡ ਜੱਜ ਦਿੱਲੀ ਹਾਈ ਕੋਰਟ, ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਮਿਸ ਪਾਰੁਲ ਚੇਅਰਮੈਨ ਸਬ ਡਵੀਜਨ ਲੀਗਲ ਸਰਵਿਸਜ਼ ਕਮੇਟੀ ਬਾਘਾਪੁਰਾਣਾ, ਸ਼੍ਰੀ ਹਰਜੀਤ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਬਾਘਾਪੁਰਾਣਾ, ਸ਼੍ਰੀ ਬੇਅੰਤ ਸਿੰਘ ਐੱਸ.ਡੀ.ਐੱਮ. ਬਾਘਾਪੁਰਾਣਾ, ਸ਼੍ਰੀ ਸਰਬਜੀਤ ਸਿੰਘ, ਡੀ.ਐੱਸ.ਪੀ. (ਐੱਨ.ਡੀ.ਪੀ.ਐੱਸ) ਮੋਗਾ ਅਤੇ ਸ਼੍ਰੀ ਜਸਵਰਿੰਦਰ ਸਿੰਘ ਐੱਸ.ਐੱਚ.ਓ. ਬਾਘਾਪੁਰਾਣਾ, ਮਿਸ ਨਿਮਰਤਾ ਗਿੱਲ, ਵਕੀਲ  ਅਤੇ ਏ.ਐੱਸ.ਆਈ. ਕੇਵਲ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਵੀ ਮੌਜੂਦ ਸਨ। ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਨੇ ਆਮ ਜਨਤਾ ਅਤੇ ਸਮੂਹ ਵਕੀਲ ਸਾਹਿਬਾਨ ਅਤੇ ਸਮੂਹ ਸਟਾਫ ਨੂੰ ਦੱਸਿਆ ਕਿ ਇਸ ਕੈਂਪ ਦਾ ਮਕਸਦ ਲੋਕਾਂ ਵਿੱਚ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਕਰਨ ਨਾਲ ਸਿਰਫ ਇਕ ਵਿਅਕਤੀ ਦੀ ਜਿੰਦਗੀ ਹੀ ਬਰਬਾਦ ਨਹੀਂ ਹੁੰਦੀ ਬਲਕਿ ਸਾਰਾ ਪਰਿਵਾਰ ਹੀ ਖਤਮ ਹੋ ਜਾਂਦਾ ਹੈ ਅਤੇ ਸਮਾਜ ਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਬਹੁਤ ਵਧ ਚੁੱਕੇ ਹਨ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਆਉਣ ਵਾਲੀ ਪੀੜੀ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ।  ਇਸ ਮੌਕੇ ਤੇ ਏ.ਐੱਸ.ਆਈ ਕੇਵਲ ਸਿੰਘ ਨੇ ਦੱਸਿਆ ਕਿ ਸਾਨੂੰ ਨਸ਼ਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਤਾਂ ਉਸਨੂੰ ਡੀ ਐਡੀਕਸ਼ਨ ਸੈਂਟਰ ਬਾਰੇ ਦੱਸਿਆ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਨੂੰ ਜਾਰੀ ਕੀਤੇ ਹੋਏ ਟੋਲ ਫਰੀ ਨੰਬਰ 75270-00165 ਉਪਰ ਜਾਣਕਾਰੀ ਦਿੱਤੀ ਜਾਵੇ ਅਤੇ ਸ਼ਿਕਾਇਤ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

Leave a Reply

Your email address will not be published. Required fields are marked *