ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਰੈੱਡ ਕਰਾਸ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ ਵੱਲੋਂ ਤਿਆਰ ਕੀਤੇ ਕਲੰਡਰ ਨੂੰ ਰੀਲੀਜ਼ ਕੀਤਾ

Gurdaspur Politics Punjab

ਗੁਰਦਾਸਪੁਰ, 07 ਜਨਵਰੀ (        ) – ਸ੍ਰੀ ਉਮਾ ਸ਼ੰਕਰ ਗੁਪਤਾ, ਆਈ.ਏ.ਐੱਸ., ਡਿਪਟੀ ਕਮਿਸ਼ਨਰ, ਗੁਰਦਾਸਪੁਰ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਰੈੱਡ ਕਰਾਸ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ, ਗੁਰਦਾਸਪੁਰ ਵੱਲੋਂ ਸਾਲ 2025 ਦਾ ਕਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸ੍ਰੀ ਰੋਮੇਸ਼ ਮਹਾਜਨ, (ਨੈਸ਼ਨਲ ਐਵਾਰਡੀ) ਪ੍ਰੋਜੈਕਟ ਡਾਇਰੈਕਟਰ, ਰੈੱਡ ਕਰਾਸ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ, ਗੁਰਦਾਸਪੁਰ, ਸ੍ਰੀ ਅਦਿੱਤਿਆ ਗੁਪਤਾ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ, ਗੁਰਦਾਸਪੁਰ ਅਤੇ ਸ੍ਰੀ ਬਖ਼ਸ਼ੀ ਰਾਜ, ਕੋਆਰਡੀਨੇਟਰ, ਡੀ.ਸੀ.ਡਬਲਿਊ.ਸੀ. ਗੁਰਦਾਸਪੁਰ ਹਾਜ਼ਰ ਸਨ।

ਰੈੱਡ ਕਰਾਸ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ, ਗੁਰਦਾਸਪੁਰ ਵੱਲੋਂ ਸਾਲ 2025 ਦਾ ਤਿਆਰ ਕਰਵਾਇਆ ਕਲੰਡਰ ਬਹੁਤ ਸੁੰਦਰ ਤੇ ਪ੍ਰਭਾਵਸ਼ਾਲੀ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਰਿਟਾਇਰਡ ਆਈ.ਏ.ਐੱਸ. ਅਧਿਕਾਰੀ ਦੀ ਫ਼ੋਟੋਆਂ ਤੋਂ ਇਲਾਵਾ ਨਸ਼ੇ ਦੇ ਖ਼ਿਲਾਫ਼ ਬਹੁਤ ਪ੍ਰਭਾਵਸ਼ਾਲੀ ਸੰਦੇਸ਼ਾਂ ਨੂੰ ਦਰਸਾਇਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੇ ਖ਼ਿਲਾਫ਼ ਮਜ਼ਬੂਤ ਸੰਦੇਸ਼ ਦਿੱਤਾ ਜਾ ਸਕੇ। ਨਵੇਂ ਸਾਲ ਦੇ ਇਸ ਕਲੰਡਰ ਨੂੰ ਹੋਟਲ ਆਰ.ਕੇ. ਰੀਜੈਂਸੀ, ਜੀ.ਟੀ. ਰੋਡ, ਗੁਰਦਾਸਪੁਰ ਦੁਆਰਾ ਸਪਾਂਸਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਸਾਲ 2025 ਦੇ ਕਲੰਡਰ ਲਈ ਰੈੱਡ ਕਰਾਸ ਇੰਟੀਗ੍ਰੇਟਿਡ ਐਂਡ ਰੀਹੈਬਲੀਟੇਸ਼ਨ ਸੈਂਟਰ ਫ਼ਾਰ ਐਡਿਕਟਸ ਗੁਰਦਾਸਪੁਰ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਰੋਮੇਸ਼ ਮਹਾਜਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *