ਡਿਪਟੀ ਕਮਿਸ਼ਨਰ ਨੇ ਕੰਪਰੈੱਸਡ ਬਾਇਓਗੈਸ ਪ੍ਰਾਜੈਕਟ ਲਗਾਉਣ ਲਈ ਪੰਚਾਇਤਾਂ ਨੂੰ ਅੱਗੇ ਆਉਂਣ ਦਾ ਦਿੱਤਾ ਸੱਦਾ

Malerkotla Politics Punjab

ਮਾਲੇਰਕੋਟਲਾ 21 ਮਾਰਚ :

                  ਹਿੰਦੁਸਤਾਨ ਪੈਟਰੋਲਿਯਮ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ/ਫਸ਼ਲੀ ਰਹਿੰਦ-ਖੂਹੰਦ ਦੇ ਨਿਪਟਾਰੇ ਲਈ ਕੰਪਰੈੱਸਡ ਬਾਇਓਗੈਸ(ਸੀ.ਬੀ.ਜੀ.) ਪ੍ਰਾਜੈਕਟ ਸਥਾਪਿਤ ਕੀਤਾ ਜਾਵੇਗਾ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਪ੍ਰਾਜੈਕਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ, ਐਸ.ਡੀ.ਐਮ ਮਾਲੇਰਕੋਟਲਾ/ਅਹਿਮਦਗੜ੍ਹ ਹਰਬੰਸ ਸਿੰਘ, ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਹਿੰਦੁਸਤਾਨ ਪੈਟਰੋਲਿਯਮ ਕਾਰਪੋਰੇਸ਼ਨ ਲਿਮਟਿਡ ਡੀ.ਜੀ.ਐਮ. ਹੇਮੰਤ ਧਮੀਜ਼ਾ, ਡੀ.ਡੀ.ਪੀ.ਓ ਰਿੰਪੀ ਗਰਗ,ਬੀ.ਡੀ.ਪੀ.ਓ ਮਾਲੇਰਕੋਟਲਾ ਜਗਰਾਜ ਸਿੰਘ,ਬੀ.ਡੀ.ਪੀ.ਓ.ਅਮਰਗੜ੍ਹ ਲਖਵਿੰਦਰ ਸਿੰਘ ਕਲੇਰ,ਹਰਸਿਮਰਨ ਸਿੰਘ ਤੋਂ ਇਲਾਵਾ ਸਰਪੰਚ ਪਿੰਡ ਦਸੋਦਾ ਸਿੰਘ ਵਾਲਾ ਪਰਮਜੀਤ ਕੌਰ,ਸਰਪੰਚ ਪਿੰਡ ਬਾਗੜੀਆਂ ਪ੍ਰਭਦੀਪ ਸਿੰਘ,ਸਰਪੰਚ ਪਿੰਡ ਲਸੋਈ ਸਵਰਨ ਕੌਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

           ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗ਼ੈਰ-ਰਵਾਇਤੀ ਊਰਜਾ ਸਰੋਤਾਂ ਦੀ ਬਹੁਤ ਵੱਡੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸਾਸ਼ਨ ਵਾਤਾਵਰਣ ਨੂੰ ਬਚਾਉਣ ਲਈ ਅਤੇ ਆਉਂਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਸਿਹਤਯਾਬ ਰੱਖਣ ਲਈ ਵਾਤਾਵਰਣ-ਪੱਖੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

                     ਉਨ੍ਹਾਂ ਹੋਰ ਕਿਹਾ ਕਿ ਸਾਡਾ ਜ਼ਿਲ੍ਹਾ ਖੇਤੀ ਪ੍ਰਧਾਨ ਹੋਣ ਕਾਰਨ ਸਾਡੇ ਕੋਲ ਖੇਤੀ ਰਹਿੰਦ-ਖੂੰਹਦ ਦੇ ਰੂਪ ਵਿੱਚ ਸਾਫ-ਸੁਥਰੀ ਊਰਜਾ ਦੇ ਉਤਪਾਦਨ ਲਈ ਵੱਡੀ ਮਾਤਰਾ ਵਿੱਚ ਸਰੋਤ (ਫਸ਼ਲੀ ਰਹਿੰਦ-ਖੂੰਹਦ) ਮੌਜੂਦ ਹਨ। ਉਨ੍ਹਾਂ ਜ਼ਿਲ੍ਹੇ ਦੀਆਂ ਸਮੁੱਚੀਆਂ ਪੰਚਾਇਤਾਂ ਨੂੰਕੰਪਰੈੱਸਡ ਬਾਇਓਗੈਸ ਪ੍ਰਾਜੈਕਟ ਲਗਾਉਣ ਲਈ ਅੱਗੇਆਉਂਣ ਦਾ ਸੱਦਾ ਦਿੰਦਿਆ ਕਿਹਾ ਕਿ ਇਸ ਪ੍ਰੋਜੈਕਟ ਦੇ ਲੱਗਣ ਲਈ ਜ਼ਿਥੇ ਪਰਾਲੀ ਪ੍ਰਬੰਧਨ ਦੀ ਸਮੱਸਿਆ ਦਾ ਯੋਗ ਹੱਲ ਹੋਵੇਗਾ ,ਉਥੇ ਇਲਾਕੇ ਵਿੱਚ ਸਿੱਧੇ/ਅਸਿੱਧੇ ਤਰੀਕੇ ਨਾਲ ਰੋਜਗਾਰ ਦੇ ਮੌਕੇ ਪੈਦਾ ਹੋਣਗੇ । ਜਿਸ ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉੱਚਾ ਹੋਵੇਗਾ ।

          ਇਸ ਮੌਕੇ ਹਿੰਦੁਸਤਾਨ ਪੈਟਰੋਲਿਯਮ ਕਾਰਪੋਰੇਸ਼ਨ ਲਿਮਟਿਡ ਡੀ.ਜੀ.ਐਮ. ਹੇਮੰਤ ਧਮੀਜ਼ਾ ਨੇ ਦੇਸ਼ ਭਰ ਵਿੱਚ ਚੱਲ ਰਹੇ  ਇਸ ਪ੍ਰਾਜੈਕਟ ਬਾਰੇ  ਵਿਸਥਾਰ ਪੂਰਵਕ ਦੱਸਿਆ ਤੇ ਕਿਹਾ ਕਿ ਸੀ.ਬੀ.ਜੀ. ਪ੍ਰਾਜੈਕਟ ਵਾਤਾਵਰਣ ਦੇ ਅਨਕੂਲ ਹੈ । ਇਸ ਮੌਕੇ ਉਨ੍ਹਾਂ ਵੱਖ ਵੱਖ ਪੰਚਾਇਤਾ ਦੇ ਨੁਮਾਇੰਦਿਆਂ ਦਾ ਸਵਾਲਾ ਦੇ ਜਵਾਬ ਦਿੱਤੇ ਅਤੇ ਗਲਤ ਧਾਰਨਾਵਾਂ ਦੇ ਤਰਕ ਨਾਲ ਜਵਾਬ ਵੀ ਦਿੱਤੇ । ਉਨ੍ਹਾਂ ਹੋਰ ਦੱਸਿਆ ਕਿ ਬਾਓ ਗੈਸ ਤਿਆਰ ਹੋਣ ਉਪਰੰਤ ਜੈਵਿਕ ਖਾਂਦ ਕਿਸਾਨਾਂ ਨੂੰ ਮੁਫ਼ਤ ਉਪਲਬਧ ਕਰਵਾਈ ਜਾਵੇਗੀ ਜਿਸ ਨਾਲ ਧਰਤੀ ਦੀ ਸਿਹਤ ਦਾ ਸੁਧਾਰ ਹੋਵੇਗਾ । 

Leave a Reply

Your email address will not be published. Required fields are marked *