ਜ਼ਿਲ੍ਹੇ ’ਚ ਬਾਲ ਅਤੇ ਬੰਧੂਆ ਮਜ਼ਦੂਰੀ ਖਿਲਾਫ਼ ਹੋਵੇਗੀ ਢੁਕਵੀਂ ਕਾਰਵਾਈ : ਸਹਾਇਕ ਕਿਰਤ ਕਮਿਸ਼ਨਰ

Hoshiarpur Politics Punjab

ਹੁਸ਼ਿਆਰਪੁਰ, 3 ਅਪ੍ਰੈਲ: ਸਹਾਇਕ ਕਿਰਤ ਕਮਿਸ਼ਨਰ ਜੇ.ਐਸ. ਕੰਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਾਲ ਅਤੇ ਬੰਧੂਆ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਰਚ ਮਹੀਨੇ ਦੌਰਾਨ 4 ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਛੁਡਾਇਆ ਗਿਆ।

          ਸਹਾਇਕ ਕਿਰਤ ਕਮਿਸ਼ਨਰ ਜੇ.ਐਸ. ਕੰਗ ਨੇ ਕਿਹਾ ਕਿ ਕਿਰਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਮਜ਼ਦੂਰਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜ਼ਿਲ੍ਹੇ ਵਿਚ ਗਰੈਚੁਟੀ ਦੇ 113 ਕੇਸ, ਘੱਟੋ-ਘੱਟ ਉਜਰਤ ਨਾਲ ਸਬੰਧਤ 35 ਕੇਸ ਅਤੇ ਮੁਲਾਜ਼ਮ ਮੁਆਵਜਾ ਐਕਟ ਨਾਲ ਸਬੰਧਤ 3 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਬਾਲ ਮਜ਼ਦੂਰੀ ਅਤੇ ਬੰਧੂਆ ਮਜ਼ਦੂਰੀ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਬਾਲ ਮਜ਼ਦੂਰੀ ਤੋਂ ਛੁਡਵਾਏ ਗਏ 4 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਕੋਲ ਪੇਸ਼ ਕੀਤਾ ਗਿਆ।

          ਬਿਲਡਿੰਗ ਅਤੇ ਹੋਰ ਉਸਾਰੀ ਵਰਕਰ ਐਕਟ ਬਾਰੇ ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਾਮਿਆਂ ਦੀ ਭਲਾਈ ਲਈ ਹੈਲਪਡੈਸਕ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਕਾਮਿਆਂ ਨਾਲ ਸਬੰਧਤ ਭਲਾਈ ਸਕੀਮਾਂ ਦਾ ਲਾਭ ਸਹਿਜੇ ਢੰਗ ਨਾਲ ਮੁਹੱਈਆ ਰਕਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 246 ਅਰਜ਼ੀਆਂ ਦੀ ਪ੍ਰਕਿਰਿਆ ਮੁਕੰਮਲ ਕਰਦਿਆਂ 28.97 ਲੱਖ ਦੀ ਅਦਾਇਗੀ ਲਈ ਇਹ ਅਰਜ਼ੀਆਂ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭਲਾਈ ਸਕੀਮਾਂ ਨਾਲ ਸਬੰਧਤ ਅਰਜ਼ੀਆਂ ਹੁਣ ਸਹਾਇਕ ਕਿਰਤ ਕਮਿਸ਼ਨਰ ਵਲੋਂ ਬੋਰਡ ਦੇ ਸਕੱਤਰ ਨੂੰ ਸਿੱਧੀਆਂ ਅਦਾਇਗੀ ਲਈ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੇਬਰ ਭਲਾਈ ਬੋਰਡ ਵਲੋਂ ਕਾਮਿਆਂ ਦੀ ਭਲਾਈ ਵਾਲੀਆਂ ਅਰਜ਼ੀਆਂ ਨੂੰ ਤੁਰੰਤ ਅਮਲ ਵਿਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਉਸਾਰੀ ਕਾਮੇ ਹੁਣ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਭਲਾਈ ਬੋਰਡ ਰਾਹੀਂ ਪੰਜਾਬ ਕਿਰਤੀ ਸਹਾਇਕ ਐਪ ਰਾਹੀਂ ਰਜਿਸਟਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਵਲੋਂ ਸਬੰਧਤ ਧਿਰਾਂ ਦੇ ਸਸ਼ਕਤੀਕਰਨ, ਹੋਰ ਵਿਕਾਸ ਅਤੇ ਭਲਾਈ ਲਈ ਅਣਥੱਕ ਯਤਨੀ ਕੀਤੇ ਜਾ ਰਹੇ ਹਨ।  

Leave a Reply

Your email address will not be published. Required fields are marked *