ਦੋਦਾ / ਸ਼੍ਰੀ ਮੁਕਤਸਰ ਸਾਹਿਬ 13 ਫਰਵਰੀ
ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ ਦਾ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਹ ਜਾਣਕਾਰੀ ਸ.ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਕਾਉਣੀ ਦੀ ਅਨਾਜ ਮੰਡੀ ਦੇ ਨਵੀਨੀਕਰਨ ਦੇ ਉਦਘਾਟਨ ਕਰਨ ਮੌਕੇ ਦਿੱਤੀ।
ਉਹਨਾਂ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨਿਵਾਸੀਆਂ ਨੂੰ ਵਧੀਆਂ ਸਹੂਲਤਾਵਾਂ ਮਿਲ ਸਕਣ।
ਉਹਨਾਂ ਦੱਸਿਆ ਕਿ ਪਿੰਡ ਕਾਉਣੀ ਦੀ ਅਨਾਜ ਮੰਡੀ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਵਲੋਂ 2 ਕਰੋੜ 18 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਕੰਮ ਸੁ਼ਰੂ ਕਰਵਾਏ ਜਾ ਰਹੇ ਹਨ।
ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਨਵਾਂ ਸ਼ੈੱਡ, ਨਵਾਂ ਫੜ੍ਹ, ਅਨਾਜ ਮੰਡੀ ਦੀ ਚਾਰ ਦਵਾਰੀ ਅਤੇ ਮੰਡੀ ਦਾ ਗੇਟ ਬਣਾਇਆ ਜਾਵੇਗਾ।
ਇਸ ਮੌਕੇ ਤੇ ਪਾਲ ਸਿੰਘ ਸਰਪੰਚ,ਜਗਬੀਰ ਸਿੰਘ ਪੱਪੂ ਮੈਂਬਰ, ਲਾਲ ਸਿੰਘ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਗੁਰਜੀਵਨ ਸਿੰਘ,ਦਰਸ਼ਨ ਸਿੰਘ, ਅਜੇਪਾਲ ਬਰਾੜ,ਪਰਮਜੀਤ ਸਿੰਘ,ਮਲਕੀਤ ਸਿੰਘ ਖ਼ਾਲਸਾ,ਗੁਰਮੀਤ ਸਿੰਘ ਆਦਿ ਹਾਜ਼ਰ ਸਨ ।
ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਨੇ ਅਨਾਜ ਮੰਡੀ ਕਾਉਣੀ ਲਈ 2.18 ਕਰੋੜ ਰੁ. ਲਾਗਤ ਨਾਲ ਸ਼ੁਰੂ ਕਰਵਾਏ ਵਿਕਾਸ ਦੇ ਕੰਮ


