ਬਿਨਾ ਪੱਖਪਾਤ ਹੋਵੇਗਾ ਪਿੰਡਾਂ ਦਾ ਸਰਵਪੱਖੀ ਵਿਕਾਸ- ਈ ਟੀ ਓ

ਅੰਮ੍ਰਿਤਸਰ, 3  ਨਵੰਬਰ() ਸ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ  ਪੰਜਾਬ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ। ਆਪਣੇ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਕੋਟਲਾ ਬਥੂਨਗੜ੍ਹ ਦੇ ਸਰਪੰਚ ਡਾ ਗੁਰਦੀਪ ਕੋਟਲਾ, ਨਵਾਂ ਪਿੰਡ ਦੇ ਸਰਪੰਚ ਡਾ ਸਰਬਜੀਤ ਸਿੰਘ, ਸਰਾਂ ਤਲਵੰਡੀ ਦੇ ਸਰਪੰਚ ਜਗਬੀਰ ਸਿੰਘ , ਪਰਮਜੀਤ ਸਿੰਘ ਮੈਂਬਰ ਅਤੇ ਹੋਰਨਾਂ ਨੂੰ ਸਨਮਾਨਿਤ ਕਰਨ ਪਹੁਚੇ ਕੈਬਨਿਟ ਮੰਤਰੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਟੂ ਕੋਟਲਾ, ਰਸ਼ਪਾਲ, ਦਵਿੰਦਰ ਮੰਨੂ ਸਰਪੰਚ, ਸੁਖਵਿੰਦਰ ਨਰਾਇਣਗੜ੍ਹ, ਸਤਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਆਪਣੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨਾਲ ਵਿਚਾਰ ਸਾਝੇ ਕੀਤੇ ਤੇ ਕਿਹਾ ਕਿ ਪੰਜਾਬ ਵਿਚ ਹੁਣ ਪਿੰਡਾਂ ਦੇ ਵਿਕਾਸ ਦਾ ਖਾਖਾ ਤਿਆਰ ਹੋ ਗਿਆ ਹੈ, ਪਿੰਡਾਂ ਵਿੱਚ ਹੁਣ ਪੱਕੀਆਂ, ਗਲੀਆਂ, ਨਾਲੀਆਂ, ਸੀਵਰੇਜ, ਜਲ ਸਪਲਾਈ, ਰੋਸ਼ਨੀ, ਪੀਣ ਵਾਲਾ ਸਾਫ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਛੱਪੜਾ ਦੀ ਸਫਾਈ, ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਚੋੜਾ ਕਰਨ ਤੋ ਇਲਾਵਾ ਵੀ ਹੋਰ ਬਹੁਤ ਕੁਝ ਕਰਨ ਦੀ ਜਰੂਰਤ ਹੈ। ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਆਮ ਆਦਮੀ ਕਲੀਨਿਕ ਲੋਕਾਂ ਤੇ ਘਰਾਂ ਨੇੜੇ ਮਿਆਰੀ ਮੁੱਢਲੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਟ੍ਰਾਂਸਪੋਰਟ ਸੁਵਿਧਾਂ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਚੋਣਾਂ ਵਿਚ ਲੋਕਾਂ ਨੇ ਆਪਸੀ ਭਾਈਚਾਰਕ ਤੇ ਸਦਭਾਵਨਾ ਨੂੰ ਕਾਇਮ ਰੱਖਿਆ ਹੈ, ਹੁਣ ਰਾਜਨੀਤੀ ਕਰਨ ਦਾ ਨਹੀ ਸਗੋਂ ਵਿਕਾਸ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਜਿਹੜੇ ਵਿਕਾਸ ਦੇ ਕੰਮ ਕਰਵਾਉਣੇ ਹਨ, ਉਨ੍ਹਾਂ ਦੇ ਫੈਸਲੇ ਸਾਝੀ ਸੱਥ ਵਿਚ ਲਏ ਜਾਣਗੇ, ਸਾਡੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਕਿਹੜੇ ਕੰਮ ਪ੍ਰਮੁੱਖਤਾ ਤੇ ਕਰਵਾਏ ਜਾਣ।    ਉਨ੍ਹਾਂ ਨੇ ਕਿਹਾ ਕਿ ਹਰ ਖੇਤਰ ਵਿੱਚ ਨਵੀ ਚੁਣੀ ਗਈ ਪੰਚਾਇਤ ਨੂੰ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਫੰਡ ਉਪਲੱਬਧ ਕਰਵਾਏ ਜਾਣਗੇ, ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਇਹ ਵੀ ਇਹ ਫਰਜ਼ ਹੈ ਕਿ ਉਹ ਰਾਜਨੀਤੀ ਤੋ ਉੱਪਰ ਉੱਠ ਕੇ ਬਿਨਾ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਕਰਵਾਉਣ।

Continue Reading

ਕਿਸਾਨ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ 3 ਨਵੰਬਰ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਬਲਾਕ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।ਉਨ੍ਹਾਂ ਕਿਹਾ […]

Continue Reading

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਰਿਵਾਰ ਸਮੇਤ ਸਕੂਲਾਂ ਵਿੱਚ ਦੀਵੇ ਜਗਾ ਕੇ ਲੋਕਾਂ ਨੂੰ ਸਿੱਖਿਆ ਰੂਪੀ ਜੋਤ ਜਗਾਉਣ ਦਾ ਸੱਦਾ ਦਿੱਤਾ

ਜੰਡਿਆਲਾ ਗੁਰੂ, 2 ਨਵੰਬਰ –  ਹਰ ਸਾਲ ਦੀ ਤਰ੍ਹਾਂ  ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੀਵਾਲੀ ਮੌਕੇ ਸਰਕਾਰੀ ਸੀਨੀਅਰ ਸੈਕ: ਸਮਾਰਟ ਸਕੂਲ ਜੰਡਿਆਲਾ ਗੁਰੂ ਜਿੱਥੇ ਉਨ੍ਹਾਂ ਆਪਣੀ ਪੜ੍ਹਾਈ ਕੀਤੀ ਅਤੇ 17 ਸਾਲ ਪੜ੍ਹਾਇਆ ਵੀ ਹੈ, ਵਿਖੇ ਪਰਿਵਾਰ ਸਮੇਤ ਦੀਵਾ ਜਗਾਇਆ ਅਤੇ ਅਰਦਾਸ  ਕੀਤੀ ਕਿ ਇਹ ਵਿਦਿਆ ਦਾ ਮੰਦਿਰ ਇਸ ਤਰ੍ਹਾਂ ਹੀ ਸਭ […]

Continue Reading

ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਖਾਦ ਉਪਲਬਧ ਕਰਵਾਈ ਜਾਵੇਗੀ – ਡਿਪਟੀ ਕਮਿਸਨਰ

ਅੰਮ੍ਰਿਤਸਰ 1 ਨਵੰਬਰ:2024 – ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਦੀ ਸਪਲਾਈ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ […]

Continue Reading

ਕੈਬਨਿਟ ਮੰਤਰੀ ਈ.ਟੀ.ਓ. ਨੇ ਜਲਾਲਉਸਮਾਂ ਮੰਡੀ ਦਾ ਕੀਤਾ ਦੌਰਾ

 ਅੰਮ੍ਰਿਤਸਰ, 28 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ  ਸ੍ਰ  ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਵਿੱਚ ਕਾਫ਼ੀ ਤੇਜੀ ਆਈ ਹੈ ਅਤੇ ਸਰਕਾਰ ਵਚਨਬੱਧ ਹੈ ਕਿ ਕਿਸਾਨਾਂ ਦਾ ਝੋਨੇ ਦਾ ਇਕ ਇਕ ਦਾਣਾ ਖਰੀਦ ਕਰੇਗੀ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।                 ਅੱਜ ਕੈਬਨਿਟ ਮੰਤਰੀ ਸ: ਹਰਭਜਨ […]

Continue Reading

ਪੰਜਾਬ ਪੁਲਿਸ ਵੱਲੋਂ 105 ਕਿਲੋ ਹੈਰੋਇਨ ਬਰਾਮਦੀ ਮਾਮਲੇ ਦੀ ਜਾਂਚ ਦੌਰਾਨ 6 ਕਿਲੋ ਹੈਰੋਇਨ ਸਮੇਤ ਇੱਕ ਹੋਰ ਮੁਲਜ਼ਮ ਗ੍ਰਿਫਤਾਰ; ਹੁਣ ਤੱਕ ਕੁੱਲ ਬਰਾਮਦੀ 111 ਕਿਲੋ ਹੋਈ

ਚੰਡੀਗੜ੍ਹ/ਅੰਮ੍ਰਿਤਸਰ, 28 ਅਕਤੂਬਰ: ਪੰਜਾਬ ਪੁਲਿਸ ਨੇ 105 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਤੁਰਕੀ ਅਧਾਰਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਇੱਕ ਹੋਰ ਸਾਥੀ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ‘ਚ ਹੁਣ ਤੱਕ ਹੈਰੋਇਨ ਦੀ ਕੁੱਲ ਬਰਾਮਦਗੀ 111 ਕਿਲੋ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ […]

Continue Reading

ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅਤੇ ਦਇਆਨੰਦ ਆਈਟੀਆਈ ਅੰਮ੍ਰਿਤਸਰ ਦਾ” ਕੌਸ਼ਲ ਦੀਕਸ਼ਾਂਤ ਸਮਾਰੋਹ ” ਕਰਵਾਇਆ ਗਿਆ

ਅੰਮ੍ਰਿਤਸਰ 26.10.2024 –  ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਅਤੇ ਇੰਟਰਪ੍ਰਨਅਰਸ਼ਿਪ, ਭਾਰਤ ਸਰਕਾਰ ਦਾ ਮੰਤਰਾਲਿਆ ਵੱਲੋਂ  ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ  ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਇਸ ਸੰਸਥਾ ਅਤੇ ਦਇਆਨੰਦ ਆਈਟੀ ਆਈ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ “ਕੌਸ਼ਲ ਦੀਕਸ਼ਾਂਤ ਸਮਾਰੋਹ”  ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਿਨਟ ਵਜ਼ੀਰ […]

Continue Reading

ਈ ਟੀ ਓ ਨੇ ਖੱਬੇ ਰਾਜਪੂਤਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਹੈਲਥ ਐਂਡ ਵੈਲਨੈਸ ਸੈਂਟਰ ਦੀ ਬਿਲਡਿੰਗ  ਦਾ ਕੀਤਾ ਉਦਘਾਟਨ

ਜੰਡਿਆਲਾ ਗੁਰੂ / ਅੰਮ੍ਰਿਤਸਰ 25 ਅਕਤੂਬਰ 2024  : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਭਲਾਈ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਚਨਵੱਧ ਤੇ ਯਤਨਸ਼ੀਲ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਖੱਬੇ ਰਾਜਪੂਤਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੇਂ ਹੈਲਥ ਐਂਡ […]

Continue Reading

ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖਰੀਦ ਵਿੱਚ ਜਾਣ ਬੁਝ ਕੇ ਖੱਜਲ ਕੀਤਾ- ਧਾਲੀਵਾਲ

ਅਜਨਾਲਾ, 25 ਅਕਤੂਬਰ 2024–  ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ ਕੇਂਦਰ ਸਰਕਾਰ ਉਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਗੁਦਾਮ ਅਤੇ ਸ਼ੈਲਰ ਸਮੇਂ ਸਿਰ ਖਾਲੀ ਨਾ ਕਰਕੇ ਪੰਜਾਬ ਦੇ ਕਿਸਾਨ ਨੂੰ ਝੋਨੇ ਦੀ ਖਰੀਦ ਵਿੱਚ ਜਾਣ ਬੁੱਝ ਕੇ ਖੱਜਲ ਕੀਤਾ ਹੈ।  ਉਹਨਾਂ ਕਿਹਾ […]

Continue Reading

ਐਮ:ਐਸ:ਪੀ ਤੋਂ ਹੇਠਾਂ ਫਸਲ ਵੇਚਣ ਲਈ ਗੁੰਮਰਾਹ ਕਰਨ ਵਾਲੇ ਅਨਸਰਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 23 ਅਕਤੂਬਰ, 2024                 ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ  ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਨੂੰ ਆਪਣੀ ਫਸਲ ਐਮ:ਐਸ:ਪੀ ਤੋਂ ਹੇਠਾਂ ਵੇਚਣ ਲਈ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ  ਕਿਹਾ ਕਿ ਜੇਕਰ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਮੰਡੀ ਦੇ ਆੜਤੀਆਂ, ਇੰਸਪੈਕਟਰ, ਸਕੱਤਰ, ਸ਼ੈਲਰ ਅਤੇ ਪ੍ਰਾਈਵੇਟ ਖਰੀਦਦਾਰਾਂ ਖਿਲਾਫ ਉਨ੍ਹਾਂ […]

Continue Reading