ਕੈਬਨਿਟ ਮੰਤਰੀ  ਈ.ਟੀ.ਓ ਨੇ ਸਿਵਲ ਹਸਪਤਾਲ ਮਾਨਾਵਾਲਾ ਦੀ ਕੀਤੀ ਅਚਨਚੇਤ ਚੈਕਿੰਗ       

ਅੰਮ੍ਰਿਤਸਰ 3 ਅਗਸਤ:– ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਲ ਨਾਲ ਸੂਬੇ ਦੇ ਲੋਕਾਂ ਲਈ ਸਿਹਤ ਕ੍ਰਾਂਤੀ ਵੀ ਲੈ ਕੇ ਆ ਰਹੀ ਹੈ ਜਿਸ ਦਾ ਮੁੱਖ ਉਦੇਸ਼ ਮੁਫ਼ਤ ਸਿੱਖਿਆ ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਵੀ ਘਰ ਦੇ ਨੇੜੇ ਹੀ ਮੁਹਈਆ ਕਰਵਾਉਣਾ ਹੈ।                 ਇਨਾ ਸ਼ਬਦਾਂ ਦਾ […]

Continue Reading

ਜਲ ਸ਼ਕਤੀ ਅਭਿਆਨ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਕਰਵਾਇਆ ਗਿਆ ਪੋਸਟਰ ਮੇਕਿੰਗ ਕੰਪੀਟੀਸ਼ਨ

ਅੰਮ੍ਰਿਤਸਰ 2 ਅਗਸਤ:                 ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਾਣੀ ਦੀ ਸੰਭਾਲ ਕਰਨੀ ਪਵੇਗੀ ਕਿਉਂਕਿ ਦਿਨ ਪ੍ਰਤੀ ਦਿਨ ਸਾਡੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਪਾਣੀ ਦੀ ਸਹੀ ਵਰਤੋਂ ਕਰੀਏ ਅਤੇ ਆਪਣੇ ਬੱਚਿਆਂ ਨੂੰ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰੀਏ।                 ਇਸ […]

Continue Reading

ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੇਨ”

ਅੰਮ੍ਰਿਤਸਰ 1 ਅਗਸਤ 2024—           ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੇਨ” ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫ਼ਸਰ ਸ੍ਰੀ ਭਰਤ ਭੂਸ਼ਨ ਵਰਮਾ ਨੇ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਜਲ ਸ਼ਕਤੀ ਅਭਿਆਨ ਸਬੰਧੀ ਮੀਟਿੰਗ ਕਰਦਿਆਂ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਦੀ ਗੁਣਵੱਤਾ ਦੀ ਜਾਂਚ ਜ਼ਰੂਰ ਕੀਤੀ ਜਾਵੇ ਤਾਂ ਜੋ ਪਤਾ ਲਗ ਸਕੇ ਕਿ ਰੀਚਾਰਜ਼ ਕੀਤਾ ਗਿਆ ਪਾਣੀ ਕਿੰਨੀ ਮਾਤਰਾ ਤੱਕ ਸਹੀ ਹੈ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਦਾ ਮੁੱਖ ਟੀਚਾ ਪਾਣੀ ਬਚਾਓ, ਪਾਣੀ ਦੀ ਬਚਤ, ਨਵੀਆਂ ਸਿੰਚਾਈ ਵਿਧੀਆਂ, ਵਾਟਰ ਹਾਰਵੈਸਟਿੰਗ ਅਤੇ ਪਾਣੀ ਦੀ ਦੁਰਵਰਤੋਂ ਹੋਣ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਬਾਰਿਸ਼ ਦੇ ਪਾਣੀ ਨੂੰ ਰੀਚਾਰਜ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਰੋਕਿਆ ਜਾ ਸਕੇ।           ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਉਂਡ ਜਲ ਬੋਰਡ ਨਵੀਂ ਦਿੱਲੀ ਨੇ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਪਾਣੀ ਦੇ ਡਿੱਗਦੇ ਪੱਧਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜਮੀਨੀ ਪੱਧਰ ਤੇ ਅਸੀਂ ਪਾਣੀ ਉੱਤੇ ਘੱਟ ਨਿਰਭਰ ਹੋਵਾਂਗੇ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਵਿੱਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦਾ ਯੂਵਾ ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਬਚਾਉਣ ਦਾ ਸੰਕਲਪ ਲੈਣ। ਇਸ ਮੌਕੇ ਮੀਟਿੰਗ ਦੇ ਕਨਵੀਨਰ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਡਲ ਭੂਮੀ ਰੱਖਿਆ ਅਫ਼ਸਰ ਸ: ਰਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਅਤੇ ਉਨਾਂ ਨੇ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਵੀ ਦਿੱਤੀ।           ਇਸ ਉਪਰੰਤ ਜਲ ਸ਼ਕਤੀ ਅਭਿਆਨ ਦੀ ਟੀਮ ਵਲੋਂ ਪਿੰਡ ਧਰਦਿਓ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮਾਂ ਦਾ ਜਾਇਜਾ ਵੀ ਲਿਆ ਅਤੇ ਪਾਣੀ ਬਚਾਉਣ ਦੇ ਢੰਗ ਵੀ ਦੇਖੇ ਅਤੇ ਉਥੇ ਚਲ ਰਹੇ ਸੋਲਰ ਦੀ ਮਦਦ ਨਾਲ ਛੱਪੜ ਦੀ ਸਿੰਚਾਈ ਕਰਨ ਦੇ ਪ੍ਰੋਜੈਕਟ ਦਾ ਜਾਇਜਾ ਵੀ ਲਿਆ। ਇਸ ਮੌਕੇ ਟੀਮ ਵਲੋਂ ਪਿੰਡ ਧਰਦਿਓ ਦੇ ਸਕੂਲ ਵਿੱਖੇ ਵਾਤਾਵਰਨ ਦੀ ਸਵੱਛਤਾ ਨੂੰ ਬਰਕਾਰ ਰੱਖਣ ਲਈ ਪੌਦਾ ਵੀ ਲਗਾਇਆ ਗਿਆ।           ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਪਰਮਜੀਤ ਕੌਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ, ਜਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਅਮਨੀਤ ਸਿੰਘ, ਐਸ.ਡੀ.ਓ ਪੁੱਡਾ ਸ: ਜਗਬੀਰ ਸਿੰਘ, ਐ.ਸ.ਡੀ.ਓ. ਮਜੀਠਾ ਸ: ਧਰਵਿੰਦਰ ਸਿੰਘ,  ਮੁੱਖ ਖੇਤੀਬਾੜੀ ਅਫ਼ਸਰ ਸ: ਤਜਿੰਦਰ ਸਿੰਘ , ਐਸ.ਡੀ.ਓ. ਪੰਚਾਇਤੀ ਰਾਜ ਸ: ਗੁਰਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਕੈਪਸ਼ਨ : ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫ਼ਸਰ ਸ੍ਰੀ ਭਰਤ ਭੂਸ਼ਨ ਵਰਮਾ ਜਿਲ੍ਹਾ ਅਧਿਕਾਰੀਆਂ ਨਾਲ ਜਲ ਸ਼ਕਤੀ ਅਭਿਆਨ ਸਬੰਧੀ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ

Continue Reading

ਸਿਹਤਮੰਦ ਬੇਟੀ ਮੰਨੂ ਭਾਕਰ ਨੇ ਓਲਪਿੰਕ ਮੈਡਲ ਜਿੱਤ ਕੇ ਦੇਸ਼ ਦਾ ਮਾਨ ਵਧਾਇਆ -ਡਾ ਗਗਨ ਕੁੰਦਰਾ ਥੋਰੀ

ਅੰਮ੍ਰਿਤਸਰ 1 ਅਗਸਤ 2024– ਰੈਡ ਕਰਾਸ ਸੁਸਾਇਟੀ,ਅੰਮ੍ਰਿਤਸਰ ਵੱਲੋ ਟੀ ਬੀ ਰੋਗੀ ਅਤੇ ਵਿਸ਼ੇਸ਼ ਰੂਪ ਵਿੱਚ ਲੜਕੀਆ ਲਈ ਇੱਕ ਸੈਲਫ ਹਾਈਜੀਨ ਕੈਂਪ ਦਾ ਆਯੋਜਨ ਵਰਕਿੰਗ ਵੂਮੈਨ ਹੋਸਟਲ, ਅੰਮ੍ਰਿਤਸਰ ਵਿਖੇ ਕੀਤਾ ਗਿਆ । ਇਸ ਕੈਂਪ ਵਿੱਚ ਟੀ ਬੀ ਮਰੀਜਾਂ ਅਤੇ ਬੇਟੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਡਾ.ਗਗਨ ਕੁੰਦਰਾ ਥੋਰੀ, ਲੇਡੀ ਪ੍ਰਧਾਨ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾ […]

Continue Reading

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ਹਿਰੀਆਂ ਦਾ ਸਹਿਯੋਗ ਜਰੂਰੀ- ਡਾ. ਗਗਨ ਕੁੰਦਰਾ ਥੋਰੀ

ਅੰਮ੍ਰਿਤਸਰ , 31 ਜੁਲਾਈ 2024– ਰੈਡ ਕ੍ਰਾਸ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਡਾ ਗਗਨ ਕੁੰਦਰਾ ਥੋਰੀ ਆਈ ਆਰ ਐਸ ਨੇ ਤਹਿਸੀਲਪੁਰਾ ਇਲਾਕੇ ਵਿੱਚ ਡੀ ਏ ਵੀ ਸੰਸਥਾ ਦੇ ਸਹਿਯੋਗ ਨਾਲ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਸਪੈਸ਼ਲ ਸਕੂਲ ਪਹੁੰਚ ਕੇ ਇੱਥੇ ਸਿੱਖਿਆ ਲੈ ਰਹੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਵੱਖ ਵੱਖ […]

Continue Reading

ਡਿਪਟੀ ਕਮਿਸ਼ਨਰ ਨੇ ਸਾਂਝੀ ਰਸੋਈ ਦਾ ਬੱਸ ਅੱਡੇ ਵਿਖੇ ਕੀਤਾ ਉਦਘਾਟਨ

ਅੰਮ੍ਰਿਤਸਰ, 31 ਜੁਲਾਈ (        )-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਰੈਡ ਕਰਾਸ ਦੀ ਅਗਵਾਈ ਹੇਠ ਈ ਐਮ ਸੀ ਹਸਪਤਾਲ ਅੰਮ੍ਰਿਤਸਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਬੱਸ ਸਟੈਂਡ ਦੀ ਪਾਰਕਿੰਗ ਵਿਖੇ ਲੋੜਵੰਦ ਲੋਕਾਂ ਨੂੰ 10 ਰੁਪਏ ਵਿਚ ਦੁਪਿਹਰ ਦਾ ਖਾਣਾ ਦੇਣ ਲਈ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ।  ਇਸ ਮੌਕੇ […]

Continue Reading

ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿੱਚ ਸਥਾਪਿਤ ਹੋਣ ਲਈ ਕੰਪਿਊਟਰ ਸਿੱਖਿਆ ਜ਼ਰੂਰੀ –ਡਿਪਟੀ ਕਮਿਸ਼ਨਰ

ਅੰਮ੍ਰਿਤਸਰ 30 ਜੁਲਾਈ 2024—           ਡਿਪਟੀ ਕਮਿਸ਼ਨਰ –ਕਮ-ਪ੍ਰਧਾਨ –ਰੈਡ ਕਰਾਸ ਸੁਸਾਇਟੀ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਰੈਡ ਕਰਾਸ ਵਿਖੇ ਚਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜਾ ਲਿਆ ਅਤੇ ਤਹਿਸੀਲਪੁਰਾ ਵਿਖੇ ਚਲ ਰਹੇ ਕੰਪਿਊਟਰ ਟ੍ਰੇਨਿੰਗ ਦਾ ਦੌਰਾ ਵੀ ਕੀਤਾ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਰੈਡ ਕਰਾਸ ਦੀ ਸਾਂਝੀ ਰਸੋਈ, ਵਰਕਿੰਗ ਵੂਮਨ ਹੋਸਟਲ ਦਾ ਵੀ ਦੌਰਾ ਕੀਤਾ ਗਿਆ।           ਡਿਪਟੀ ਕਮਿਸ਼ਨਰ ਨੇ ਨੌਜਵਾਨ ਬੱਚੇ ਅਤੇ […]

Continue Reading

ਡਿਪਟੀ ਕਮਿਸ਼ਨਰ ਨੇ ਤਹਿਸੀਲਪੁਰਾ ਵਿਖੇ ਸਥਿਤ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ

ਅੰਮ੍ਰਿਤਸਰ 30 ਜੁਲਾਈ 2024—           ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨਾਂ ਕਲੀਨਿਕਾਂ ਵਿੱਚ ਜਾ ਕੇ ਆਪਣਾ ਮੁਫ਼ਤ ਵਿੱਚ ਇਲਾਜ ਕਰਵਾ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਤਹਿਸੀਲਪੁਰਾ ਵਿਖੇ ਸਥਿਤ ਆਮ ਆਦਮੀ ਕਲੀਨਿਕ ਦਾ ਦੌਰਾ ਕਰਦੇ ਹੋਏ ਆਪਣਾ ਇਲਾਜ ਕਰਵਾਉਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮਸ਼ਕਿਲਾਂ ਨੂੰ ਜਾਣਿਆ। ਸ੍ਰੀ ਥੋਰੀ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ ਅਤੇ ਲੋਕਾਂ ਵਲੋਂ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿਚ ਕੁੱਲ 72 ਆਮ ਆਦਮੀ ਕਲੀਨਿਕ ਚਲ ਰਹੇ ਹਨ। ਜਿਨ੍ਹਾਂ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਕਲੀਨਿਕਲ ਸਹਾਇਕ , ਨਿਯੁਕਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਕੁੱਲ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਮੁਫ਼ਤ ਵਿੱਚ ਕੀਤੇ ਜਾਂਦੇ ਹਨ। ਸ੍ਰੀ ਥੋਰੀ ਨੇ ਦੱਸਿਆ ਕਿ ਜਨਵਰੀ 2024 ਤੋਂ ਲੈ ਕੇ ਜੂਨ 2024 ਤੱਕ 715955 ਲੋਕਾਂ ਵਲੋਂ ਆਮ ਆਦਮੀ ਕਲੀਨਿਕਾਂ ਵਿੱਚ ਆਪਣਾ ਇਲਾਜ ਕਰਵਇਆ ਗਿਆ ਹੈ ਅਤੇ 114403 ਲੈਬ ਟੈਸਟ ਕਰਵਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਕਲੀਨਿਕਾਂ ਦੇ ਖੁਲਣ ਨਾਲ ਲੋਕਾਂ ਨੂੰ ਘਰ ਦੇ ਨੇੜੇ ਬਿਹਤਰ ਅਤੇ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕਲੀਨਿਕਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਸ਼ਰੀਰਿਕ ਸਮੱਸਿਆਵਾਂ ਵੇਲੇ ਇਨਾਂ ਕਲੀਨਿਕਾਂ ਵਿੱਚ ਪਹੁੰਚ ਜ਼ਰੂਰ ਕਰਨ, ਜਿੱਥੇ ਤਜ਼ਰਬੇਕਾਰ ਸਟਾਫ ਦੇ ਨਾਲ ਨਾਲ ਦਵਾਈਆਂ ਅਤੇ ਟੇਸਟ ਦੀ ਸਹੂਲਤ ਵੀ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।

Continue Reading

ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜਾ

ਅੰਮ੍ਰਿਤਸਰ 29 ਜੁਲਾਈ–  ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣ। ਸ੍ਰੀ ਥੋਰੀ ਨੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮਾਲ ਵਿਭਾਗ ਦੇ […]

Continue Reading

ਉਚੇਰੀ ਸਿੱਖਿਆ ਨੂੰ ਕਿੱਤਾ ਮੁਖੀ ਸਿੱਖਿਆ ਬਣਾਉਣ ਦੀ ਲੋੜ- ਬੈਂਸ

                ਅੰਮ੍ਰਿਤਸਰ 29 ਜੁਲਾਈ:— ਉਚੇਰੀ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਮਾਹਰਾਂ ਨੂੰ ਉਚੇਰੀ ਸਿੱਖਿਆ ਕਿੱਤਾ ਮੁਖੀ ਸਿੱਖਿਆ ਵਿੱਚ ਬਦਲਣਾ ਦਾ ਸੁਝਾਅ ਦਿੰਦਿਆਂ ਕਿਹਾ ਕਿ ਸਿੱਖਿਆ ਸਾਡੇ ਨੌਜਵਾਨਾਂ ਦੇ ਉਦਮੀ ਅਤੇ ਹੁਨਰ ਮੰਦ ਬਣਨ ਵੱਲ ਕੇਂਦਰਿਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੀ ਜਵਾਨੀ ਦਾ ਝੁਕਾਅ ਵਿਦੇਸ਼ਾਂ ਦੀ ਧਰਤੀ ਵੱਲ ਹੈ ਅਤੇ ਜੇਕਰ ਇਹਨਾਂ ਨੂੰ ਸਿੱਖਿਆ […]

Continue Reading