ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਨੇ ਸਟੇਟ ਐਗਮਾਰਕ ਲੈਬ ਦਾ ਕੀਤਾ ਉਦਘਾਟਨ

Faridkot Politics Punjab

ਫ਼ਰੀਦਕੋਟ 22 ਜਨਵਰੀ, 2025

ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦ ਪਦਾਰਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਟੇਟ ਐਗਮਾਰਕ ਲੈਬ ਦੀ ਉਸਾਰੀ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਕੀਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਨੇ ਸਟੇਟ ਐਗਮਾਰਕ ਲੈਬ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਐਮ.ਐਲ.ਏ ਸ.ਗੁਰਦਿੱਤ ਸਿੰਘ ਸੇਂਖੋਂ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਰਾਜ ਦੇ ਲੋਕਾਂ ਨਾਲ ਹੈ । ਉਨ੍ਹਾਂ ਕਿਹਾ ਕਿ ਐਗਮਾਰਕ ਇੱਕ ਪ੍ਰਮਾਣੀਕਰਣ ਚਿੰਨ੍ਹ ਹੈ ਜੋ ਭਾਰਤ ਵਿੱਚ ਖੇਤੀਬਾੜੀ ਉਤਪਾਦਾਂ ‘ਤੇ ਵਰਤਿਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਇੱਕ ਸਰਕਾਰੀ ਏਜੰਸੀ, ਮਾਰਕੀਟਿੰਗ ਅਤੇ ਨਿਰੀਖਣ ਬਿਊਰੋ ਦੁਆਰਾ ਸਥਾਪਤ ਲੋੜਾਂ ਦੇ ਇੱਕ ਸਮੂਹ ਨੂੰ ਪੂਰਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਐਗਮਾਰਕ ਪ੍ਰਯੋਗਸ਼ਾਲਾ ਇਹ ਯਕੀਨੀ ਬਣਾਉਣ ਲਈ ਖੇਤੀਬਾੜੀ ਉਤਪਾਦਾਂ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਹੈ ਕਿ ਉਹ ਸਰਕਾਰ ਦੁਆਰਾ ਨਿਰਧਾਰਿਤ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਤੇ ਇੱਕ “ਐਗਮਾਰਕ” ਪ੍ਰਮਾਣੀਕਰਣ ਚਿੰਨ੍ਹ ਪ੍ਰਦਾਨ ਕਰਦਾ ਹੈ ਜੋ ਖਪਤਕਾਰਾਂ ਨੂੰ ਉਤਪਾਦਾਂ ਦੀ ਗੁਣਵੱਤਾ ਦੀ ਗਰੰਟੀ ਦਿੰਦਾ ਹੈ। ਇਸ ਤਰ੍ਹਾਂ ਇਹ ਖੇਤੀਬਾੜੀ ਮਾਰਕੀਟ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ। ਐਗਮਾਰਕ ਲੈਬ ਵਿਸ਼ਲੇਸ਼ਣ ਦੁਆਰਾ ਉਤਪਾਦ ਦੀ ਸ਼ੁੱਧਤਾ ਅਤੇ ਗ੍ਰੇਡ ਦੀ ਪੁਸ਼ਟੀ ਕਰਕੇ ਖੇਤੀਬਾੜੀ ਲਈ ਗੁਣਵੱਤਾ ਨਿਯੰਤਰਣ ਕੇਂਦਰ ਵਜੋਂ ਕੰਮ ਕਰਦਾ ਹੈ।

ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਗਮਾਰਕ ਲੈਬ ਨਾਲ ਲੋਕਾਂ ਨੂੰ ਚੰਗੀ ਵਸਤੂ ਖਾਣ ਨੂੰ ਮਿਲੇਗੀ ਅਤੇ ਕਿਸਾਨ ਆਪਣੇ ਚੰਗੇ ਪ੍ਰੋਡਕਟ ਬਣਾ ਸਕਣਗੇ,ਜੋ ਐਗਮਾਰਕ ਲਗਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਦਾ ਭਰਪੂਰ ਫਾਇਦਾ ਮਿਲੇਗਾ । ਉਨ੍ਹਾਂ ਕਿਹਾ ਕਿ ਐਗਮਾਰਕ ਲੈਬ ਗਾਹਕਾਂ ਨੂੰ ਉੱਚ-ਗੁਣਵੱਤਾ ਵਾਲੇ, ਸਵੱਛ ਭੋਜਨ ਪਦਾਰਥਾਂ ਦੀ ਸਪਲਾਈ ਕਰਨ ਅਤੇ ਗਾਹਕ ਅਤੇ ਵਿਕਰੇਤਾ ਦੋਵਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਇਹ ਅੰਤਰਰਾਜੀ ਅਤੇ ਵਿਸ਼ਵਵਿਆਪੀ ਮਾਰਕੀਟਿੰਗ ਨੂੰ ਵਧੇਰੇ ਸੁਵਿਧਾਜਨਕ ਬਣਾਉਂਦਾ ਹੈ, ਕਿਸਾਨ ਗੋਦਾਮ ਵਿੱਚ ਰੱਖੇ ਅਨਾਜ ਦੇ ਗ੍ਰੇਡਾਂ ਦੇ ਆਧਾਰ ‘ਤੇ ਬੈਂਕ ਕਰਜ਼ੇ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।

 ਉਨ੍ਹਾਂ ਕਿਹਾ ਕਿ ਇਸ ਰਾਹੀਂ ਦਲਾਲਾ ਦੀ ਕੀਮਤ-ਫਿਕਸਿੰਗ ਨੂੰ ਖਤਮ ਕੀਤਾ ਗਿਆ ਹੈ। ਇਹ ਫ਼ਸਲ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕਰਦਾ ਹੈ। ਉਤਪਾਦਕ ਅਤੇ ਵਿਕਰੇਤਾ ਦੋਵਾਂ ਲਈ ਲੈਣ-ਦੇਣ ਦੇ ਜੋਖਮ ਨੂੰ ਘੱਟ ਤੋਂ ਘੱਟ ਕਰਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਸ. ਅਮਰੀਕ ਸਿੰਘ ਨੇ ਦੱਸਿਆ ਕਿ ਐਗਮਾਰਕ ਲੈਬ ਫਰੀਦਕੋਟ ਦਾ ਨਿਰਮਾਣ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਸਰਕਾਰ ਦੀ ਤਰਜੀਹ ਨਾਲ ਜੁੜੀ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ।ਐਗਮਾਰਕ ਲੈਬ ਵਿੱਚ ਰਸਾਇਣਕ ਵਿਸ਼ਲੇਸ਼ਣ ਕਮਰਾ, ਸਪੈਕਟ੍ਰੋਸਕੋਪੀ ਕਮਰਾ, ਸੈਂਪਲ ਰਿਕਾਰਡ ਰੂਮ, ਸੈਲਾਨੀਆਂ ਲਈ ਉਡੀਕ ਖੇਤਰ, ਪਹੁੰਚਯੋਗ ਸੁਵਿਧਾਵਾਂ ਵਾਲੇ ਪੁਰਸ਼ ਅਤੇ ਮਾਦਾ ਪਖਾਨੇ ਆਦਿ ਸਹੂਲਤਾਂ ਸ਼ਾਮਲ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ, ਅਮਨਦੀਪ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ,ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਕਪਾਹ, ਡਾ. ਅਵਨਿੰਦਰਪਾਲ , ਕਰਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਸ੍ਰੀ ਨਵੀਨ ਕੁਮਾਰ ਐਕਸੀਅਨ ਪੀ.ਡਬਲਿਊ.ਡੀ, ਡਾ. ਮਨਮੀਤ ਮਾਨਵ ਖੇਤੀਬਾੜੀ ਅਫਸਰ ਇਸ ਤੋਂ ਇਲਾਵਾ ਸਮੂਹ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *