ਅਨੁਸੂਚਿਤ ਜਾਤੀਆਂ, ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ਆਦਿ  ਦੀਆਂ ਵਿਦਿਆਰਥਣਾਂ ਲਈ ਸਿੱਖਿਆ ਦਾ ਚਾਨਣ ਮੁਨਾਰਾ ਬਣ ਕੇ ਉਭਰਿਆ ਭੋਗੀਵਾਲ ਦਾ ਹੋਸਟਲ

Malerkotla Politics Punjab

ਮਾਲੇਰਕੋਟਲਾ 19 ਫਰਵਰੀ :

                 ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ,ਸਿੰਗਲ ਗਰਲਜ਼ ਵਿਦਿਆਰਥਣਾ,ਅਨਾਥ ਲੜਕੀਆਂ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਰਿਹਾਇਸ਼ੀ ਸਕੂਲਾਂ ਵਿਖੇ ਅਤੀ ਆਧੁਨਿਕ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਕਸਤੂਰਬਾ ਬਾਈ ਗਾਂਧੀ ਬਾਲਿਕਾ ਵਿਦਿਆਲਿਆ ਯੋਜਨਾ ਤਹਿਤ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਰਿਹਾਇਸ਼ੀ ਸਕੂਲ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।  ਇਹ ਰਿਹਾਇਸ਼ੀ ਸਕੂਲ ਵਿਰਵੀਆਂ ਵਿਦਿਆਰਥਣਾਂ ਦੀ ਜ਼ਿੰਦਗੀ ਨੂੰ ਨਵੀਆਂ ਰਾਹਾਂ ਤੇ ਤੋਰ ਕੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਅਤੇ ਉਨ੍ਹਾਂ ਦੇ ਸੁਪਨੇ ਸਵਿਕਾਰ ਕਰਨ ਵਿਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

                   ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਮਾਲੇਰਕੋਟਲਾ ਸਬ ਡਵੀਜਨ ਅਧੀਨ ਆਉਂਦੇ ਪਿੰਡ ਭੋਗੀਵਾਲ ਵਿਖੇ ਚੱਲ ਰਿਹਾ ਹੋਸਟਲ ਲੜਕੀਆਂ ਦੇ ਸੁਨਹਿਰੇ ਭਵਿੱਖ ਲਈ ਰਾਹ ਦਸੇਰਾ ਬਣ ਕੇ ਉਭਰਿਆ ਹੈ। ਪਹਿਲਾਂ ਇੱਥੇ 6ਵੀਂ ਤੋਂ 8ਵੀਂ ਜਮਾਤ ਦੀਆਂ 100 ਵਿਦਿਆਰਥਣਾਂ ਲਈ ਹੋਸਟਲ 2009 ਤੋਂ ਚੱਲ ਰਿਹਾ ਸੀ ਪਰ ਹੁਣ 2019 ਵਿੱਚ ਅਪਗਰੇਡ ਹੋਇਆ ਨਵਾਂ ਹੋਸਟਲ 9ਵੀਂ ਤੋਂ 12ਵੀਂ ਜਮਾਤ ਦੀਆਂ 100 ਹੋਰ ਸਕੂਲੋਂ ਵਿਰਵੀਆਂ ਵਿਦਿਆਰਥਣਾਂ ਨੂੰ ਉਚੀਆਂ ਉਡਾਣਾਂ ਭਰਨ ਦੇ  ਕਾਬਿਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਦੀ ਅਤੀ ਉੱਤਮ ਸਿੱਖਿਆ ਦਾ ਵਾਤਾਵਰਣ ਉਲੀਕਕੇ ਵਿਦਿਆਰਥਣਾਂ ਨੂੰ ਮੁਕਾਬਲੇ ਦੇ ਯੁੱਗ ਵਿੱਚ ਆਪਣੇ ਸੁਨਹਿਰੇ ਸੁਪਨੇ ਸਵਿਕਾਰ ਕਰਨ ਲਈ ਮਿਆਰੀ ਸਿੱਖਿਆਂ ਦੇ ਨਾਲ ਨਾਲ ਮੌਲਿਕ ,ਨੈਤਿਕ ਅਤੇ ਸਮਾਜਿਕ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਅੱਛੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕਰ ਸਕਣ ।

          ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੇ ਇੰਨਚਾਰਜ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿਖੇ ਕਰੀਬ 1200 ਵਿਦਿਆਰਥੀ 06 ਤੋਂ 12ਵੀਂ ਤੱਕ ਦੀ ਵਿੱਦਿਆ ਹਾਸ਼ਲ ਕਰ ਰਹੇ ਹਨ। ਜਿਸ ਵਿਚੋਂ 06 ਤੋਂ 12 ਜਮਾਤ ਵਿੱਚ ਪੜ੍ਹਨ ਵਾਲੀਆਂ ਕਰੀਬ 200 ਵਿਦਿਆਰਥਣਾਂ ਇਸ ਸਕੀਮਾਂ ਤਹਿਤ ਸਕੂਲੀ ਸਿੱਖਿਆ ਦੇ ਨਾਲ ਨਾਲ ਹੋਸਟਲ ਵੀ ਸੁਵਿਧਾ ਲੈ ਰਹੀਆਂ ਹਨ । ਇਨ੍ਹਾਂ ਵਿਦਿਆਰਥਣਾਂ ਨੂੰ ਕਰੀਬ 02 ਲੱਖ 40 ਹਜ਼ਾਰ ਰੁਪਏ ਬਤੌਰ ਵਜੀਫਾ ਰਾਸ਼ੀ ਹਰ ਸਾਲ ਤਕਸੀਮ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਹੋਸਟਲ ਵਿੱਚ ਪੜ੍ਹਦੀਆਂ ਵਿਦਿਆਰਥਣ ਦੀ ਸਹੂਲਤਾਂ ਲਈ ਸ਼ਾਮ ਵੇਲੇ ਵਿਸ਼ੇਸ਼ ਕਲਾਸਾਂ ਲੈ ਕੇ ਅਧਿਆਪਕਾਂ ਵੱਲੋਂ ਉਨ੍ਹਾਂ ਦੀ ਪੜਾਈ ਵਿੱਚ ਨਿਖਾਰ ਲਿਆਉਣ ਲਈ ਮਦਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰ ਕੋਰਸਾਂ ਦੇ ਨਾਲ ਨਾਲ ਕਿੱਤਾ ਮੁਖੀ ਕੋਰਸ ਜਿਵੇਂ ਸਲਾਈ ਕਢਾਈ ਆਦਿ ਵੀ ਕਰਵਾਏ ਜਾਂਦੇ ਹਨ । ਸਿਖਿਆਰਥਣਾਂ ਨੂੰ ਸਵੈ ਰੱਖਿਆ ਦੀ ਟਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਲੋੜ ਪੈਣ ਤੇ ਆਪਣੀ ਸੁਰੱਖਿਆ ਕਰ ਸਕਣ ।  ਉਨ੍ਹਾਂ ਦੱਸਿਆ ਕਿ ਇਸ ਰਿਹਾਇਸ਼ੀ ਸਕੂਲ ਵਿੱਚ ਦਾਖਲਾ ਲੈਣ ਦੀਆਂ ਚਾਹਵਾਨ ਵਿਦਿਆਰਥਣਾਂ ਮਹੀਨਾ ਫਰਵਰੀ ਦੌਰਾਨ ਆਪਣੀ ਰਜਿਸਟ੍ਰੇਸ਼ਨ ਫਾਰਮ ਭਰਕੇ ਸਕੂਲ ਵਿਖੇ ਜਮ੍ਹਾਂ ਕਰਵਾ ਸਕਦੀਆਂ ਹਨ । ਉਨ੍ਹਾਂ ਹੋਰ ਦੱਸਿਆ ਕਿ ਐਸ.ਸੀ.,ਐਸ.ਟੀ.,ਓ.ਬੀ.ਸੀ.,ਘੱਟ-ਗਿਣਤੀ ਸਮੁਦਾਇਆਂ ਨਾਲ ਸਬੰਧਿਤ ਲੜਕੀਆਂ ਲਈ 75 ਫ਼ੀਸਦੀ ਸੀਟਾਂ ਰਾਖਵੀਆਂ ਹਨ ਅਤੇ ਬਾਕੀ 25 ਫ਼ੀਸਦੀ ਸੀਟਾਂ ਗ਼ਰੀਬੀ ਰੇਖਾਂ ਤੋਂ ਹੇਠਾਂ ਪਰਿਵਾਰਾਂ,ਸਿੰਗਲ ਮਦਰ,ਸਿੰਗਲ ਗਰਲਜ ਲਈ ਅਲਾਟ ਕੀਤੀਆਂ ਜਾਂਦੀਆਂ ਹਨ । 

Leave a Reply

Your email address will not be published. Required fields are marked *