ਡੇਅਰੀ ਵਿਕਾਸ ਵਿਭਾਗ ਵਲੋਂ ਸਕੂਲ ਵਿੱਚ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸੰਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

Politics Punjab Tarn Taran

ਤਰਨ ਤਾਰਨ 13 ਫਰਵਰੀ

ਕੈਬਨਿਟ ਮੰਤਰੀ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ. ਕੁਲਦੀਪ ਸਿੰਘ ਜੱਸੋਵਾਲ.  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵਰਿਆਮ ਸਿੰਘ  ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਤਰਨਤਾਰਨ ਦੀ ਰਹਿਨੁਮਾਈ ਹੇਠ ਸੀਨੀਅਰ ਸੈਕੰਡਰੀ ਸਕੂਲ, ਪੰਡੋਰੀ ਗੋਲਾ ਵਿਖੇ ਸਕੂਲੀ ਬੱਚਿਆਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਲਈ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਸਬੰਧੀ ਜਾਗਰੂਕਤਾ ਕੈਂਪ / ਸੈਮੀਨਾਰ ਲਗਾਇਆ ਗਿਆ।

ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ ਅਤੇ ਸਟਾਫ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ । ਇਸ ਕੈਂਪ ਵਿੱਚ ਸ਼੍ਰੀ ਜਤਿੰਦਰ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਸਾਫਟ ਡਰਿੰਕ ਅਤੇ ਦੁੱਧ ਦੀ ਤੁਲਨਾ ਕਰਦੇ ਹੋਏ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਸ਼੍ਰੀ ਕਰਨ ਭਗਤ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦੀ ਮਿਲਾਵਟ, ਸਾਫ-ਸੁਥਰੇ ਦੁੱਧ ਦੀ ਮਹੱਤਤਾ ਅਤੇ ਸਾਭ ਸੰਭਾਲ ਸਬੰਧੀ ਬੱਚਿਆਂ ਨੂੰ ਬਹੁਤ ਹੀ ਬਰੀਕੀ ਨਾਲ ਦੱਸਿਆ ਗਿਆ ।

 ਇਸ ਕੈਂਪ ਵਿੱਚ ਸ.ਕੰਵਲਜੀਤ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਬੱਚਿਆਂ ਨੂੰ 12ਵੀਂ ਪੜਾਈ ਕਰਨ ਤੋਂ ਬਾਅਦ ਵੈਟਨਰੀ ਦੇ ਫੀਲਡ ਅਤੇ ਡੇਅਰੀ ਦੇ ਫੀਲਡ ਵਿੱਚ ਅਫਸਰ ਬਨਣ ਲਈ ਪ੍ਰੇਰਿਤ ਕੀਤਾ ਗਿਆ, ਅਤੇ ਇਸ ਦੇ ਨਾਲ ਹੀ ਜਿਨਾ ਬੱਚਿਆਂ ਦੇ ਮਾਪੇ ਪਸ਼ੂ ਪਾਲਕ ਹਨ। ਉਹਨਾਂ ਨੂੰ ਵਿਭਾਗੀ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ, ਅਤੇ ਸਕੂਲ ਦੇ ਪ੍ਰਿੰਸੀਪਾਲ ਕੰਵਲਜੀਤ ਕੌਰ ਅਤੇ ਸਟਾਫ ਸ਼੍ਰੀ ਗੁਰਮੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨਾ ਨੇ ਇਸ ਕੈਂਪ ਨੂੰ ਆਯੋਜਿਤ ਕਰਨ ਵਿੱਚ ਖਾਸ ਯੋਗਦਾਨ ਦਿੱਤਾ । ਸ਼੍ਰੀ ਜਤਿੰਦਰ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਖੂਬੀ ਨਿਭਾਈ ਗਈ ।

 ਇਸ ਕੈਂਪ ਵਿੱਚ ਸਕੂਲ ਦੇ ਸਟਾਫ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਬਲਬੀਰ ਸਿੰਘ, ਤਜਿੰਦਰ ਸਿੰਘ, ਸਤਪਾਲ ਸਿੰਘ ਵੱਲੋਂ ਭਾਗ ਲਿਆ ਗਿਆ । ਇਸ ਕੈਂਪ ਵਿੱਚ ਬੱਚਿਆਂ ਅਤੇ ਸਟਾਫ ਵੱਲੋਂ ਲਿਆਂਦੇ ਗਏ, ਦੁੱਧ ਦੇ ਨਮੂਨਿਆਂ ਨੂੰ ਮੌਕੇ ਤੇ ਚੈਕ ਕਰਕੇ ਰਿਪੋਰਟ ਦਿੱਤੀ ਗਈ । ਡੇਅਰੀ ਵਿਕਾਸ ਵਿਭਾਗ ਦੇ ਸਟਾਫ ਵਲੋਂ ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਸਟਾਫ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *