ਜ਼ਿਲ੍ਹੇ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਸਹਾਇਕ ਉਪਕਰਨ ਵੰਡ ਕੈਂਪ 

Barnala Politics Punjab

ਬਰਨਾਲਾ, 15 ਫਰਵਰੀ
     ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ) ਮੈਡਮ ਇੰਦੂ ਸਿਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ) ਮੈਡਮ ਨੀਰਜਾ ਦੀ ਰਹਿਨਮਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਮੂਹ ਬਲਾਕਾਂ ਵਲੋਂ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਸਹਾਇਕ ਉਪਕਰਨ ਵੰਡ ਕੈਂਪ ਲਗਾਇਆ ਗਿਆ।
              ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੇ ਵਿਦਿਆਰਥੀਆਂ ਲਈ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਲਗਾਇਆ ਗਿਆ, ਜਦਕਿ ਬਲਾਕ ਸ਼ਹਿਣਾ ਦੇ ਵਿਦਿਆਰਥੀਆਂ ਲਈ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਸ਼ਹਿਣਾ ਵਿਖੇ ਲਗਾਇਆ ਗਿਆ। ਜ਼ਿਲ੍ਹਾ ਬਰਨਾਲਾ ਦੇ ਆਈ.ਈ.ਡੀ ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਡੀ.ਐਸ.ਈ.ਟੀ ਨੇ ਦੱਸਿਆ ਕਿ ਆਈ.ਈ.ਡੀ ਅਤੇ ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਅਲਿਮਕੋ ਕਾਨਪੁਰ ਵੱਲੋਂ ਅਸੈਸਮੈਂਟ ਕੀਤੇ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੇ 59 ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਅਤੇ ਬਲਾਕ ਸ਼ਹਿਣਾ ਦੇ 22 ਵਿਦਿਆਰਥੀਆਂ ਨੂੰ ਸਹਾਇਕ ਸਮੱਗਰੀ ਵਜੋਂ ਟਰਾਈਸਾਈਕਲਾਂ, ਵੀਲ ਚੇਅਰਾਂ, ਕੰਨਾਂ ਵਾਲੀਆਂ ਮਸ਼ੀਨਾਂ, ਕੈਲੀਪਰ ਅਤੇ ਬਲਾਈਂਡ ਸਟਿੱਕਾਂ ਆਦਿ ਵੰਡੀਆਂ ਗਈਆਂ।
        ਬਲਾਕਾਂ ਵਲੋਂ ਕੈੰਪਾਂ ਦਾ ਪ੍ਰਬੰਧ, ਰਿਫਰੈਸਮੈਂਟ, ਟੀ.ਏ ਅਤੇ ਸਮੁੱਚੀ ਦੇਖ-ਰੇਖ ਲਈ ਬਲਾਕਾਂ ਦੇ ਵਿਸ਼ੇਸ਼ ਅਧਿਆਪਕ ਆਈ.ਈ.ਆਰ ਟੀਜ਼, ਕਲੱਸਟਰਾਂ ਦੇ ਆਈ.ਈ.ਏ.ਟੀਜ਼ ਦੀ ਡਿਊਟੀ ਲਗਾਈ ਗਈ। ਇਨ੍ਹਾਂ ਕੈੰਪਾਂ ‘ਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *