ਸ਼੍ਰੀ ਮੁਕਤਸਰ ਸਾਹਿਬ 9 ਅਗਸਤ
ਮਗਨਰੇਗਾ ਤਹਿਤ ਕੰਮ ਕਰਦੇ ਮੇਟ ਚਰਨਜੀਤ ਸਿੰਘ ਪਿੰਡ ਦੋਦਾ ਬਲਾਕ ਗਿੱਦੜਬਾਹਾ ਦੀ ਨਿਯੁਕਤੀ ਰੱਦ ਕੀਤੀ ਗਈ ਹੈ,ਇਹ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਲੋਕਪਾਲ ਮਗਨਰੇਗਾ ਨੇ ਦੱਸਿਆ ਕਿ ਮੇਟ ਚਰਨਜੀਤ ਸਿੰਘ ਦੇ ਖਿਲਾਫ ਗੁਰਤੇਜ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦੋਦਾ ਨੇ ਲਿਖਤੀ ਸਿ਼ਕਾਇਤ ਦਿੱਤੀ ਕਿ ਉਹ ਅਤੇ ਉਸਦੀ ਘਰਵਾਲੀ ਕੁਲਦੀਪ ਕੌਰ ਜੋਬ ਕਾਰਡ ਨੰਬਰ 762 ਤੇ 2 ਜਨਵਰੀ 2024 ਤੋਂ 8 ਜਨਵਰੀ 2024 ਤੱਕ 6 ਦਿਨ ਕੰਮ ਕੀਤਾ, ਉਹਨਾਂ ਦੀ ਹਾਜ਼ਰੀ ਐਨ ਐਮ ਐਮ ਐਸ ਤੇ ਫੋਟੋਆਂ ਵੀ ਹੋਈਆਂ ਇਹ ਫੋਟੋਆਂ ਲਖਵਿੰਦਰ ਕੌਰ ਵੱਲੋਂ ਕੀਤੀਆਂ ਗਈਆਂ ।
ਇਹ ਸਿ਼ਕਾਇਤ ਤੇ ਗ੍ਰਾਮ ਰੋਜਗਾਰ ਸਹਾਇਕ ਗੁਰਪ੍ਰੀਤ ਸਿੰਘ,ਗੁਰਤੇਜ਼ ਸਿੰਘ ਅਤੇ ਮੇਟ ਚਰਨਜੀਤ ਸਿੰਘ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗਿੱਦੜਬਾਹਾ ਰਾਹੀਂ ਆਪਣਾ ਪੱਖ ਰੱਖਣ ਲਈ ਗਵਾਹਾਂ ਅਤੇ ਰਿਕਾਰਡ ਸਮੇਤ ਬੁਲਾਇਆ ਗਿਆ।
ਸਬੰਧਿਤ ਮੇਟ ਨੂੰ ਪੜਤਾਲ ਵਿੱਚ ਹਾਜ਼ਰ ਹੋਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗਿੱਦੜਬਾਹਾ ਰਾਹੀਂ ਤਿੰਨ ਵਾਰੀ ਨੋਟਿਸ ਭੇਜਿਆ ਗਿਆ ਪ੍ਰੰਤੂ ਉਹ ਹਾਜ਼ਰ ਨਹੀਂ ਹੋਇਆ।
ਰਿਕਾਰਡ ਦੀ ਪੜਤਾਲ ਅਤੇ ਗਵਾਹਾਂ ਦੇ ਬਿਆਨਾਂ ਨੂੰ ਬਰੀਕੀ ਨਾਲ ਵਾਚਿਆ ਗਿਆ ਅਤੇ ਲੋਕਪਾਲ ਮਗਨਰੇਗਾ ਅਤੇ ਪੀ ਐਮ ਏ ਵਾਈ (ਜੀ) ਸ੍ਰੀ ਮੁਕਤਸਰ ਸਾਹਿਬ ਵੱਲੋਂ ਮੇਟ ਨੂੰ ਆਪਣੀ ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਉਸ ਦੀ ਨਿਯੁਕਤੀ ਰੱਦ ਕਰ ਦਿੱਤੀ।
ਮਗਨਰੇਗਾ ਮੇਟ ਦੀ ਨਿਯੁਕਤੀ ਕੀਤੀ ਰੱਦ


