ਫਾਜ਼ਿਲਕਾ, 9 ਅਪ੍ਰੈਲ
ਪਿੰਡ ਬਜੀਦਪੁਰ ਕਟਿਆਂ ਵਾਲੀ ਵਿਚ ਅਵਾਰਾ ਕੁੱਤੇ ਵੱਲੋਂ ਜਾਨਵਰਾਂ ਨੂੰ ਕੱਟੇ ਜਾਣ ਦੀ ਸੂਚਨਾ ਮਿਲਣ ਤੇ ਪਸੂ ਪਾਲਣ ਵਿਭਾਗ ਨੇ ਪਿੰਡ ਦੇ ਪ੍ਰਭਾਵਿਤ ਜਾਨਵਰਾਂ ਨੂੰ ਐਂਟੀ ਰੈਬਿਜ ਵੈਕਸੀਨ ਦੀ ਡੋਜ ਲਗਾ ਦਿੱਤੀ ਹੈ ਅਤੇ ਅਵਾਰਾ ਕੁੱਤਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ ਤਾਂ ਜੋ ਪ੍ਰਭਾਵਿਤਾਂ ਨੂੰ ਰੈਬਿਜ ਦੀ ਬਿਮਾਰੀ ਹੋਣ ਦਾ ਡਰ ਨਾ ਰਹੇ। ਇਹ ਜਾਣਕਾਰੀ ਪ਼ਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦਿੱਤੀ ਹੈ।
ਬਜੀਦਪੁਰ ਕਟਿਆਂ ਵਾਲੀ ਵਿਚ ਪਸ਼ੂ ਪਾਲਣ ਵਿਭਾਗ ਨੇ ਅਪਾਤ ਸਥਿਤੀ ਵਿਚ ਟੀਕਾਕਰਨ ਕੀਤਾ


