ਹੋਲਾ ਮਹੱਲਾ ਮੌਕੇ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਬਦਲਵੇ ਰੂਟ ਪਲਾਨ ਹੋਏ ਤਿਆਰ

Politics Punjab Rupnagar

ਸ੍ਰੀ ਅਨੰਦਪੁਰ ਸਾਹਿਬ 11 ਫਰਵਰੀ ()
ਹੋਲਾ ਮਹੱਲਾਂ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 10 ਤੋ 12 ਤੇ ਸ੍ਰੀ ਅਨੰਦਪੁਰ ਸਾਹਿਬ ਵਿਚ 13 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਲੱਖਾਂ ਸ਼ਰਧਾਲੂ ਇਸ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਇੱਥੇ ਪੁੱਜਦੇ ਹਨ। ਹਿਮਾਚਲ ਪ੍ਰਦੇਸ਼, ਗੁਰੂ ਕਾ ਲਾਹੌਰ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਵੀ ਦਰਸ਼ਨਾ ਲਈ ਵੱਡੀ ਗਿਣਤੀ ਸੰਗਤਾਂ ਜਾਂਦੀਆਂ ਹਨ। ਇਸ ਮੌਕੇ ਸੁਚਾਰੂ ਟ੍ਰੈਫਿਕ ਵਿਵਸਥਾ ਅਤੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਦੇ ਆਵਾਗਮਨ ਲਈ ਪ੍ਰਸਾਸ਼ਨ ਵੱਲੋਂ ਵਿਸੇਸ਼ ਵਿਵਸਥਾ ਕੀਤੀ ਗਈ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਇਨ੍ਹਾਂ ਨਗਰਾਂ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਟ੍ਰੈਫਿਕ ਅਤੇ ਕਮਰਸ਼ੀਅਲ ਵਾਹਨਾਂ ਦੇ ਮੇਲਾ ਖੇਤਰ ਵਿੱਚ ਦਾਖਲ ਹੋਣ ਤੋ ਬਿਨਾਂ ਆਉਣ ਜਾਣ ਲਈ ਬਦਲਵੇ ਰੂਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਨੂੰ ਜਨਤਕ ਕੀਤਾ ਗਿਆ ਹੈ, ਇਸ ਲਈ ਨਕਸ਼ੇ ਬਣਾ ਕੇ ਰੂਟ ਡਾਈਵਰਜ਼ਨ ਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।
     ਇਹ ਜਾਣਕਾਰੀ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਦਾਖਲੇ ਤੋ ਪਹਿਲਾਂ ਸੁਰੱਖਿਆਂ ਕਰਮਚਾਰੀ ਅਤੇ ਡਿਊਟੀ ਤੇ ਤੈਨਾਤ ਸਟਾਫ ਵੱਲੋਂ ਵਾਹਨ ਚਾਲਕਾਂ ਤੱਕ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਹੈ, ਪ੍ਰੰਤੂ ਜਿਹੜੇ ਰੂਟ ਪਲਾਨ ਤਿਆਰ ਕੀਤੇ ਹਨ, ਉਨ੍ਹਾਂ ਦੀ ਸੂਚਨਾ ਵੀ ਅਗਾਓ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਤੋ ਬੁੰਗਾ ਸਾਹਿਬ, ਬੁੰਗਾ ਸਾਹਿਬ ਤੋਂ ਕਲਵਾ ਮੋੜ ਵਾਇਆ ਨੂਰਪੁਰ ਬੇਦੀ ਤੇ ਝੱਜ ਚੋਂਕ, ਬੁੰਗਾ ਸਾਹਿਬ ਤੋ ਮਾਤਾ ਸ੍ਰੀ ਨੈਣਾ ਦੇਵੀ ਜੀ ਤੇ ਕੀਰਤਪੁਰ ਸਾਹਿਬ ਤੇ ਕੈਂਚੀ ਮੋੜ, ਕਲਵਾ ਮੋੜ ਤੋ ਨੰਗਲ, ਕਲਵਾ ਮੋੜ ਤੋ ਗੜ੍ਹਸ਼ੰਕਰ, ਨੰਗਲ ਤੋ ਚੰਡੇਸਰ (ਸ੍ਰੀ ਅਨੰਦਪੁਰ ਸਾਹਿਬ), ਝੱਜ ਚੋਂਕ ਤੋ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਰੂਟ ਤਿਆਰ ਕੀਤਾ ਗਿਆ ਹੈ। ਉਨ੍ਹਾ ਨੇ ਦੱਸਿਆ ਕਿ ਵਾਹਨ ਚਾਲਕ ਜੋ ਮੇਲਾ ਖੇਤਰ ਵਿਚ ਦਾਖਲ ਨਹੀ ਹੋਣਾ ਚਾਹੁੰਦੇ ਉਹ ਇਨ੍ਹਾਂ ਬਦਲਵੇ ਰੂਟਾਂ ਰਾਹੀ ਆ ਜਾ ਸਕਦੇ ਹਨ।

Leave a Reply

Your email address will not be published. Required fields are marked *