ਦਿਮਾਗੀ ਤੰਦਰੁਸਤੀ ਅਤੇ ਮਾਨਸਿਕ ਤਣਾਅ ਦੇ ਪ੍ਰਭਾਵ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ

Gurdaspur Politics Punjab

ਬਟਾਲਾ, 3 ਅਪ੍ਰੈਲ ( ) ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਐਨ.ਐਸ.ਐਸ ਯੂਨਿਟ ਅਤੇ ਰੈਡ ਰਿਬਨ ਕਲੱਬ ਵੱਲੋਂ ‘ਦਿਮਾਗੀ ਤੰਦਰੁਸਤੀ ਅਤੇ ਮਾਨਸਿਕ ਤਣਾਅ ਦੇ ਪ੍ਰਭਾਵ ਸਬੰਧੀ’ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਡਾ. ਸਨਿਮਰਜੀਤ ਕੌਰ ਅਤੇ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਦੀ ਦੇਖ ਰੇਖ ਹੇਠ ਹੋਏ ਇਸ ਸੈਮੀਨਾਰ ਵਿੱਚ ਪ੍ਰਿੰ ਦਵਿੰਦਰ ਸਿੰਘ ਭੱਟੀ ਨੇ ਆਪਣੇ ਸੰਬੋਧਨ ਦੇ ਰਾਹੀਂ ਵਿਦਿਆਰਥੀਆਂ ਅਤੇ ਸਟਾਫ ਨੂੰ  ਮਾਨਸਿਕ ਤਣਾਅ ਦੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਇਸ ਤੋਂ ਮੁਕਤ ਰਹਿਣ ਬਾਰੇ ਜਿੱਥੇ ਵਿਸਥਾਰ ਪੂਰਵਕ ਦੱਸਿਆ ਉੱਥੇ ਕਾਲਜ ਦੇ ਵਿਭਾਗੀ ਮੁਖੀ ਵਿਜੇ ਕੁਮਾਰ ਮਨਿਹਾਸ, ਸ਼ਿਵ ਰਾਜਨ ਪੁਰੀ, ਹਰਜਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਰੇਖਾ, ਜਗਦੀਪ ਸਿੰਘ, ਜਸਬੀਰ ਸਿੰਘ, ਡਾ. ਸਨਿਮਰਜੀਤ ਕੌਰ, ਤੇਜ ਪ੍ਰਤਾਪ ਸਿੰਘ ਕਾਹਲੋਂ ਤੋਂ ਇਲਾਵਾ ਮਕੈਨੀਕਲ ਵਿਭਾਗ ਦੀ ਵਿਦਿਆਰਥਣ  ਮਨਦੀਪ ਕੌਰ ਅਤੇ ਈ.ਸੀ.ਈ ਵਿਭਾਗ ਦੀ ਵਿਦਿਆਰਥਣ ਸਪਨਦੀਪ ਕੌਰ ਆਪਣੇ ਸੰਬੋਧਨ ਰਾਹੀਂ ਤਣਾਓ ਤੋਂ ਹੋਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ ਉੱਥੇ ਸਿਹਤ ਵਿਭਾਗ ਤੋਂ ਡਾ. ਸਿਮਰਨ ਜੌਹਲ ਮਾਨਸਿਕ ਤਨਾਓ ਤੋਂ ਮੁਕਤੀ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਕਠਿਨਾਈਆਂ ਤੇ ਆਪਣੀ ਜਿੱਤ ਪ੍ਰਾਪਤ ਕਰਨ ਦੇ ਆਪਣੇ ਪ੍ਰੈਕਟੀਕਲ ਅਤੇ ਤਕਨੀਕੀ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ।

ਸੈਮੀਨਾਰ ਉਪਰੰਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਨੁਭਵ ਦੱਸਦੇ ਹੋਏ ਭਵਿੱਖ ਵਿੱਚ ਅਜਿਹੇ ਸੈਮੀਨਾਰ ਆਯੋਜਿਤ ਕਰਨ ਬਾਰੇ ਕਿਹਾ।

Leave a Reply

Your email address will not be published. Required fields are marked *