ਗੁਰੂ ਨਗਰੀ ਨੂੰ ਹੋਰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਜਲਦੀ ਵਿਆਪਕ ਮੁਹਿੰਮ ਹੋਵੇਗੀ ਸੁਰੂ– ਹਰਜੋਤ ਸਿੰਘ ਬੈਂਸ

Politics Punjab Rupnagar

ਸ਼੍ਰੀ ਅਨੰਦਪੁਰ ਸਾਹਿਬ 16 ਮਾਰਚ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਹੋਰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਜਾਵੇਗੀ, ਇਸ ਦੇ ਲਈ ਉਨ੍ਹਾਂ ਸਾਰੀਆਂ ਜਥੇਬੰਦੀਆਂ, ਸੰਸਥਾਵਾਂ, ਸੰਗਠਨਾਂ, ਪ੍ਰਬੰਧਕਾਂ ਤੇ ਸੰਗਤਾਂ ਤੋ ਸਹਿਯੋਗ ਲਿਆ ਜਾਵੇਗਾ, ਜਿਨ੍ਹਾਂ ਨੇ ਪਵਿੱਤਰ ਤੇ ਇਤਿਹਾਸਕ ਤਿਉਹਾਰ ਹੋਲਾ ਮਹੱਲਾ ਦੌਰਾਨ ਸਰਕਾਰ ਤੇ ਪ੍ਰਸਾਸ਼ਨ ਨੂੰ ਆਪਣਾ ਭਰਪੂਰ ਸਹਿਯੋਗ ਦਿੱਤਾ ਹੈ।

    ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਕਾਰ ਸੇਵਾ ਸੰਤ ਭੂਰੀ ਵਾਲਿਆਂ ਦੇ ਡੇਰੇ ਪਹੁੰਚੇ ਜਿੱਥੇ ਉਨਾਂ ਨੇ ਵਿਸ਼ੇਸ਼ ਤੋਰ ਤੇ ਕਾਰ ਸੇਵਾ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨਾਲ ਮੁਲਾਕਾਤ ਕੀਤੀ। ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਰ ਸੇਵਾ ਭੂਰੀ ਵਾਲਿਆਂ ਅਤੇ ਸਮੂਹ ਸੰਸਥਾਵਾਂ, ਜਥੇਬੰਦੀਆਂ, ਪ੍ਰਬੰਧਕਾਂ, ਸੰਗਤਾਂ ਅਤੇ ਗੁਰੂ ਨਗਰੀ ਦੇ ਸਮੂਹ ਵਸਨੀਕਾਂ ਦਾ ਹੋਲਾ ਮਹੱਲਾ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸੰਪੂਰਨ ਕਰਵਾਉਣ ਵਿੱਚ ਦਿੱਤੇ ਗਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ।

        ਕੈਬਨਿਟ ਮੰਤਰੀ ਨੇ ਕਿਹਾ ਸੰਤ ਭੂਰੀ ਵਾਲਿਆਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਸੀ ਤਾਂ ਜੋ ਸ਼ਹਿਰ ਸਾਫ ਸੁਥਰਾ ਰਹੇ ਤੇ ਗੰਦਗੀ ਤੋਂ ਨਿਜਾਤ ਮਿਲ ਸਕੇ।ਉਨਾਂ ਕਿਹਾ ਕਿ ਹੋਲੇ ਮਹੱਲੇ ਦੋਰਾਨ ਵੀ ਸੇਵਕਾਂ ਵੱਲੋਂ ਲਗਾਤਾਰ ਦਿਨ ਰਾਤ ਇੱਕ ਕਰਕੇ ਸਾਫ ਸਫਾਈ ਦਾ ਅਭਿਆਨ ਨਿਰੰਤਾਰ ਜਾਰੀ ਰੱਖਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਹੋਲਾ ਮਹੱਲਾ ਦੋਰਾਨ ਸਭ ਦੀ ਸਾਂਝੀ ਮਿਹਨਤ,ਅਨੁਸ਼ਾਸ਼ਨ ਅਤੇ ਸਮਰਪਣ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਜਿਸ ਨਾਲ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਲਈ ਵਧੀਆ ਪ੍ਰਬੰਧ ਅਤੇ ਇਸ ਦਾ ਸਹਿਜ ਤਰੀਕੇ ਨਾਲ ਸੰਚਾਲਨ ਹੋ ਸਕਿਆ।

      ਕੈਬਨਿਟ ਮੰਤਰੀ ਨੇ ਕਿਹਾ ਉਨਾਂ ਵੱਲੋਂ ਬਾਬਾ ਕਸ਼ਮੀਰ ਸਿੰਘ ਜੀ ਦੇ ਸਹਿਯੋਗ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿੱਚ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦਾ ਵਾਤਾਵਰਨ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਿਆ ਰਹੇ।

    ਇਸ ਮੋਕੇ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਬਾਬਾ ਗੁਰਨਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ ਮੈਂਬਰ ਐਸ.ਜੀ.ਪੀ.ਸੀ, ਬਾਬਾ ਜਗਾ ਸਿੰਘ, ਭਾਈ ਰਾਮ ਸਿੰਘ, ਸਰਦਾਰਾ ਸਿੰਘ, ਸੁੱਖ ਮਹਿਮਾ, ਭਾਈ ਅਮਰਜੀਤ ਸਿੰਘ, ਹਰਦੀਪ ਸਿੰਘ, ਜਰਨੈਲ ਸਿੰਘ , ਬਾਬਾ ਕਾਲਾ ਸਿੰਘ, ਬਾਬਾ ਹਰੀ ਸਿੰਘ, ਗੁਰਮੇਹਰ ਸਿੰਘ, ਯੂਥ ਆਗੂ ਸ਼ੰਮੀ ਬਰਾਰੀ,ਦਲਜੀਤ ਸਿੰਘ ਕਾਕਾ ਨਾਨਗਰਾਂ,ਨਿਤਿਨ ਸ਼ਰਮਾ ਤੇ ਹੋਰ ਮੋਜੂਦ ਸਨ।

Leave a Reply

Your email address will not be published. Required fields are marked *