ਰੋਜ਼ਗਾਰ ਵਿਭਾਗ ਮੋਗਾ ਦੇ ਤਿੰਨ ਰੋਜ਼ਗਾਰ ਮੇਲੇ ਸਫ਼ਲਤਾਪੂਰਵਕ ਸੰਪੰਨ

Moga

ਮੋਗਾ, 7 ਮਾਰਚ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵੱਲੋਂ ਬਲਾਕ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਨ 5 ਤੋਂ 7 ਮਾਰਚ ਤੱਕ ਕੀਤਾ ਗਿਆ ਜਿਸਨੂੰ ਬੇਰੋਜ਼ਗਾਰਾਂ ਨੇ ਭਰਵਾਂ ਹੁੰਗਾਰਾ ਦਿੱਤਾ। 5 ਮਾਰਚ ਨੂੰ ਧਰਮਕੋਟ, 6 ਮਾਰਚ ਨੂੰ ਨਿਹਾਲ ਸਿੰਘ ਵਾਲਾ ਤੇ 7 ਮਾਰਚ ਨੂੰ ਬਾਘਾਪੁਰਾਣਾ ਵਿਖੇ ਲਗਾਏ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਕੁੱਲ 203 ਬੇਰੋਜ਼ਗਾਰ ਪ੍ਰਾਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 76 ਪ੍ਰਾਰਥੀਆਂ ਦੀ ਮੌਕੇ ਉੱਪਰ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਲਈ ਚੋਣ ਕੀਤੀ ਗਈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਵਿਸ਼ੇਸ਼ ਮੰਗ ਅਨੁਸਾਰ ਇਨ੍ਹਾਂ ਕੈਂਪਾਂ ਆਯੋਜਨ ਕੀਤਾ ਗਿਆ ਸੀ। ਬੇਰੋਜ਼ਗਾਰਾਂ ਨੇ ਇਨ੍ਹਾਂ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਸੰਤੁਸ਼ਟੀ ਪ੍ਰਗਟਾਈ ਕਿਉਂਕਿ ਉਨ੍ਹਾਂ ਦੀ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਪ੍ਰਾਪਤ ਹੋਇਆ।
ਇਨ੍ਹਾਂ ਕੈਂਪਾਂ ਵਿੱਚ ਪ੍ਰਾਈਵੇਟ ਕੰਪਨੀਆਂ ਜਿਵੇਂ ਐਲ.ਆਈ.ਸੀ. ਵੱਲੋਂ ਐਡਵਾਈਜਰ, ਅਜਾਇਲ ਹਰਬਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗਿਟਿਵ, ਭਾਰਤ ਫਾਇਨੈਂਸੀਅਲ ਇੰਨਕਲੂਸਨ ਪ੍ਰਾਈਵੇਟ ਲਿਮਿਟਡ ਵੱਲੋਂ ਲੋਨ ਕਲੈਕਸ਼ਨ ਵਰਕਰ ਅਤੇ ਫੀਅਡ ਅਸਿਸਟੈਂਟ, ਪਾਰਸ ਸਪਾਇਸਿਸ ਵੱਲੋਂ ਫੈਕਟਰੀ ਵਰਕਰ, ਚੈੱਕਮੇਟ ਸਿਕਊਰਟੀ ਸਰਵਿਸਿਸ ਵੱਲੋਂ ਸਿਕਊਰਟੀ ਸੁਪਰਵਾਈਜ਼ਰ, ਸਿਕਊਰਟੀ ਗਾਰਡਾਂ ਅਤੇ ਡਾਟਾ ਉਪਰੇਟਰਾਂ  ਆਦਿ ਆਸਾਮੀਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।