ਸੁਚੇਜ ਪੰਜਾਬੀ ਸੂਬੇ ਦੀ ਕਿਰਸਾਨੀ ਦੀ ਜੀਵਨਧਾਰਾ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਹਰਜੋਤ ਬੈਂਸ

Politics Punjab

ਕੀਰਤਪੁਰ ਸਾਹਿਬ  11 ਮਈ ( )

ਕਲਿਆਣਪੁਰ ਵਿਖੇ ਸਥਿਤ ਲੋਹੰਡ ਖੱਡ ਭਾਖੜਾ ਨਹਿਰ ਦੇ ਗੇਟਾਂ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਪਹਿਰੇਦਾਰੀ ਕਰ ਰਹੇ ਜਾਗਰੂਕ ਨਾਗਰਿਕਾਂ ਵੱਲੋਂ ਅੱਜ ਹਰਿਆਣਾ ਨੂੰ ਪਾਣੀ ਛੱਡਣ ਲਈ ਆਏ ਬੀਬੀਐਮਬੀ ਦੇ ਅਧਿਕਾਰੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ਸੁਚੇਜ ਲੋਕ ਵਾਰ ਵਾਰ ਕੇਂਦਰ ਸਾਸ਼ਕ ਭਾਜਪਾ ਸਰਕਾਰਾਂ ਅਤੇ ਬੀਬੀਐਮਬੀ ਨੂੰ ਸਪੱਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਪਾਣੀ ਪੰਜਾਬ ਦੀ ਆਰਥਿਕਤਾ ਦੀ ਜੀਵਨਧਾਰਾ ਹੈ ਜਿਸ ਦੀ ਇੱਕ ਵਾਧੂ ਬੂੰਦ ਵੀ ਹੋਰ ਸੂਬਿਆਂ ਨੂੰ ਨਹੀ ਦਿੱਤੀ ਜਾ ਸਕਦੀ।

     ਅੱਜ ਲੋਹੰਡ ਖੱਡ ਤੇ ਵੱਡੀ ਗਿਣਤੀ ਵਿਚ ਧਰਨਾ ਦੇ ਰਹੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਵਧਿਆ ਹੋਇਆ ਹੈ, ਉੱਥੇ ਹੀ ਸਾਜਿਸ਼ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਅਤੇ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਸਲਾ ਵੀ ਕਾਫੀ ਗਰਮਾਇਆ ਜਾ ਰਿਹਾ ਹੈ।

     ਬੇਸ਼ੱਕ ਕੇਂਦਰ ਸਰਕਾਰ ਦੀ ਸਹਿ ਤੇ ਬੀਬੀਐਮਬੀ ਵੱਲੋਂ ਹਰਿਆਣਾ ਸੂਬੇ ਨੂੰ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਪੰਜਾਬ ਦੇ ਵੱਖ ਵੱਖ ਖੇਤਰਾਂ ਤੋ ਆਏ ਲੋਕਾਂ ਵੱਲੋਂ ਵੀ ਲੋਹੰਡ ਖੱਡ ਅਤੇ ਨੰਗਲ ਵਿਖੇ ਲਗਾਤਾਰ ਰੋਸ ਪ੍ਰਗਟਾਵਾ ਕਰਦੇ ਹੋਏ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ।

      ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਰੋਜਾਨਾ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਲੋਕ ਅਤੇ ਸਥਾਨਕ ਲੋਕ ਕੀਰਤਪੁਰ ਸਾਹਿਬ ਪਿੰਡ ਕਲਿਆਣਪੁਰ ਵਿੱਚ ਪੈਂਦੀ ਲੋਹੰਡ ਖੱਡ ਭਾਖੜਾ ਨਹਿਰ ਦੇ ਗੇਟਾਂ ਦੇ ਨਜ਼ਦੀਕ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵਿਰੋਧ ਕਰਦੇ ਹੋਏ ਰੋਸ ਧਰਨੇ ਦੇ ਰਹੇ ਹਨ। ਜਿਕਰਯੋਗ ਹੈ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਕਲਿਆਣਪੁਰ ਲੋਹੰਡ ਖੱਡ ਗੇਟਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੀਬੀਐਮਬੀ ਦੇ ਅਧਿਕਾਰੀ ਲੋਹੰਡ ਖੱਡ ਗੇਟਾਂ ਤੇ ਆ ਕੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਕੋਝੀ ਸਾਜਿਸ਼ ਕਰ ਰਹੇ ਹਨ। ਜਿਸ ਕਾਰਨ ਇਲਾਕਾ ਵਾਸੀ ਤੁਰੰਤ ਲੋਹੰਡ ਖੱਡ ਪਿੰਡ ਕਲਿਆਣਪੁਰ ਵਿਖੇ ਪਹੁੰਚ ਗਏ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ, ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਨੂੰ ਹਰਿਆਣਾ ਸੂਬੇ ਨੂੰ ਆਪਣੇ ਹੱਕ ਤੋ ਵੱਧ ਪਾਣੀ ਛੱਡਣ ਲਈ ਕਿਹਾ ਗਿਆ ਹੈ, ਜਦਕਿ ਪੰਜਾਬ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ, ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ, ਪੰਜਾਬ ਵੱਲੋਂ ਉਸ ਨੂੰ ਇਨਸਾਨੀਅਤ ਦੇ ਨਾਤੇ ਇਸ ਸਮੇਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ, ਹਰਿਆਣਾ ਸੂਬੇ ਕੋਲ ਪੀਣ ਵਾਲੇ ਪਾਣੀ ਦੀ ਕੋਈ ਘਾਟ ਨਹੀਂ ਹੈ ਪਰ ਇਸ ਸਮੇਂ ਪੰਜਾਬ ਨੂੰ ਵੀ ਪਾਣੀ ਦੀ ਬਹੁਤ ਲੋੜ ਹੈ ਕਿਉਂਕਿ ਭਾਖੜਾ ਨਹਿਰ ਦੇ ਨਜ਼ਦੀਕ ਹੋਣ ਦੇ ਬਾਵਜੂਦ ਚੰਗਰ ਇਲਾਕਾ, ਕੀਰਤਪੁਰ ਸਾਹਿਬ ਦਾ ਇਲਾਕਾ ਅਤੇ ਅਨੰਦਪੁਰ ਸਾਹਿਬ, ਨੰਗਲ  ਦੇ ਕਈ ਪਿੰਡ ਇਸ ਸਮੇਂ ਪੀਣ ਵਾਲੇ ਸਿੰਚਾਈ ਅਤੇ ਪਾਣੀ ਦੀ ਤਰਾਸਦੀ ਝੱਲ ਰਹੇ ਹਨ। ਉਹਨਾਂ ਕਿਹਾ ਕਿ ਲੋਹੰਡ ਖੱਡ ਵਿਖੇ ਰੋਜਾਨਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਵੱਲੋਂ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਰੋਕਣ ਲਈ ਰੋਜ਼ਾਨਾ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਾਣੀਆਂ ਦੀ ਰੱਖਿਆ ਲਈ ਅੱਗੇ ਆ ਕੇ ਕੇਂਦਰ ਸਰਕਾਰ ਅਤੇ ਬੀਬੀਐਮਬੀ ਦਾ ਵਿਰੋਧ ਕਰ ਰਹੇ ਹਨ।

     ਇਸ ਮੌਕੇ ਕਮਿੱਕਰ ਸਿੰਘ ਡਾਢੀ, ਜਸਵੀਰ ਸਿੰਘ ਰਾਣਾ,ਸਰਬਜੀਤ ਸਿੰਘ ਭਟੋਲੀ, ਪਰਮਿੰਦਰ ਸਿੰਘ ਜਿੰਮੀ,ਕੁਲਵੰਤ ਸਿੰਘ, ਰਾਜਪਾਲ ਮੋਹੀਵਾਲ, ਕੁਲਵੰਤ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਜੁਝਾਰ ਸਿੰਘ ਆਸਪੁਰ, ਦਲਜੀਤ ਸਿੰਘ, ਕਾਕੂ ਹਰੀਪੁਰ, ਤਰਲੋਚਨ ਸਿੰਘ ਲੋਚੀ, ਗੁਰਪ੍ਰੀਤ ਸਿੰਘ ਅਰੋੜਾ, ਗਫੂਰ ਮੁਹੰਮਦ, ਮਨੀਸ਼ ਬਾਵਾ, ਯੂਨਿਸ਼ ਖਾਨ, ਸੋਨੂ ਚੌਧਰੀ, ਗੁਰਮੀਤ ਸਿੰਘ ਟੀਨਾ, ਕਸ਼ਮੀਰਾ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਐਮਸੀ, ਕੁਲਵੰਤ ਸਿੰਘ, ਪ੍ਰਕਾਸ਼ ਕੌਰ, ਧਰਮ ਸਿੰਘ ਰਾਏ, ਰਾਮਪਾਲ ਕਾਹੀਵਾਲ, ਹਾਕਮ ਸ਼ਾਹ, ਜੱਸੀ ਸਮਲਾਹ, ਹਰਮੇਸ਼ ਪਹਾੜਪੁਰ, ਕਾਕੂ ਪਹਿਲਵਾਨ, ਸੱਤੂ ਬੈਂਸ, ਕ੍ਰਿਸ਼ਨ ਪਹਾੜਪੁਰ, ਸ਼ਾਮ ਲਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *