ਡੀ.ਐੱਫ.ਐਸ.ਸੀ. ਤੇ ਸਮੂਹ ਖਰੀਦ ਏਜੰਸੀਆਂ ਦੇ  ਮੈਨੇਜਰਾਂ ਵੱਲੋਂ ਸਟੋਰੇਜ ਪੁਆਇੰਟਾਂ ਉੱਪਰ ਅਣਲੋਡਿੰਗ ਦੀ ਸਥਿਤੀ ਦਾ ਲਿਆ ਜਾਇਜ਼ਾ

Moga Politics Punjab

ਮੋਗਾ 4 ਮਈ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਿੱਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ ਉਸਦੇ ਨਾਲ ਹੀ ਮੰਡੀਆਂ ਵਿੱਚ ਖ੍ਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਵੱਲ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਾਸ ਧਿਆਨ ਦੇ ਰਿਹਾ ਹੈ ਤਾਂ ਕਿ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਕਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ  ਜ਼ਿਲਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਮੋਗਾ ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਵੱਲੋਂ ਵੱਖ-ਵੱਖ ਸਟੋਰੇਜ ਪੁਆਇੰਟਾਂ ਤੇ ਨਿਜੀ ਤੌਰ ਤੇ ਜਾ ਕੇ ਅਣਲੋਡਿੰਗ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਸਬੰਧਤ ਠੇਕੇਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਗੁਦਾਮਾਂ ਵਿੱਚ ਅਣਲੋਡਿੰਗ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਲਿਫਟਿੰਗ ਜਲਦੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਮੰਡੀਆਂ ਵਿੱਚ ਆਪਣੀ ਫਸਲ ਵੇਚਣ, ਪੈਮੇਂਟ ਦੀਆਂ ਸੁਵਿਧਾਵਾਂ ਮੁੱਹਈਆ ਕਰਵਾਈਆਂ ਗਈਆਂ ਹਨ ਅਤੇ ਇਹ ਸੀਜ਼ਨ ਖਤਮ ਹੋਣ ਤੱਕ ਏਦਾਂ ਹੀ ਜਾਰੀ ਰਹਿਣਗੀਆਂ। ਕਿਸਾਨਾਂ ਦੀ ਮੰਡੀ ਵਿੱਚ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਹੋਵੇਗੀ।

ਜ਼ਿਲਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਮੋਗਾ ਸ੍ਰੀਮਤੀ ਗੀਤਾ ਬਿਸ਼ੰਭੂ  ਨੇ ਦੱਸਿਆ ਕਿ ਇਸ ਸਾਲ ਕਣਕ ਦੀ ਖਰੀਦ ਦਾ ਟੀਚਾ ਲਗਭਗ 726434 ਮੀਟਰਿਕ ਟਨ ਨਿਸ਼ਚਿਤ ਕੀਤਾ ਸੀ। ਮੋਗਾ ਜ਼ਿਲੇ ਵਿੱਚ ਬਿਤੀ ਸ਼ਾਮ ਤੱਕ 697224 ਮੀਟਰਿਕ ਟਨ ਕਣਕ ਕਣਕ ਦੀ ਆਮਦ ਹੋ ਗਈ ਹੈ ਜਿਹੜੀ ਕਿ 96 ਫੀਸਦੀ ਬਣਦੀ ਹੈ ਅਤੇ ਇਸ ਵਿੱਚੋਂ 694019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਮੂਹ ਏਜੰਸੀਆਂ ਵੱਲੋਂ  376054 ਮੀਟਰਿਕ ਟਨ ਕਣਕ ਦੀ ਲਿਫਟਿੰਗ ਕਰਵਾ ਦਿੱਤੀ ਗਈ ਹੈ। ਇਸ ਖਰੀਦ ਕੀਤੀ ਕਣਕ ਦੀ ਜਿਮੀਂਦਾਰਾਂ ਦੀ ਬਣਦੀ ਐਮ.ਐਸ.ਪੀ. ਦੀ ਅਦਾਇਗੀ ਵੀ  ਜਿਹੜੀ ਕਿ ਹੁਣ ਤੱਕ ਦੀ 1607.16 ਬਣਦੀ ਹੈ, ਨਾਲ ਦੀ ਨਾਲ ਹੀ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਸਤ ਪ੍ਰਤੀਸ਼ਤ ਕੀਤੀ ਗਈ ਹੈ।

Leave a Reply

Your email address will not be published. Required fields are marked *