ਅਡਾਨੀ ਸਾਈਲੋ ਵਿਖੇ ਰੋਜਾਨਾ ਕਰੀਬ 4 ਹਜਾਰ ਮੀਟ੍ਰਿਕ ਟਨ ਲਿਫਟਿੰਗ ਹੋਣ ਨਾਲ

Moga Politics Punjab

ਮੋਗਾ, 28 ਅਪ੍ਰੈਲ –
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਨੇ ਕਣਕ ਦੀ ਖਰੀਦ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ, ਜੋ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਅਡਾਨੀ ਸਾਈਲੋ ਵਿਖੇ ਰੋਜਾਨਾ ਕਰੀਬ 4 ਹਜਾਰ ਮੀਟ੍ਰਿਕ ਟਨ ਲਿਫਟਿੰਗ ਹੋਣ ਨਾਲ ਮੋਗਾ ਪੰਜਾਬ ਵਿੱਚੋਂ ਮੋਹਰੀ ਹੈ। ਹੁਣ ਤੱਕ ਸਾਈਲੋ ਵਿਖੇ 26000 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ, ਜ਼ਿਲ੍ਹੇ ਨੇ 571714 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਪਿਛਲੇ ਦਿਨ ਤੱਕ ਜ਼ਿਲ੍ਹੇ ਵਿੱਚ ਕੁੱਲ 594712 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 96 ਫੀਸਦੀ ਤੋਂ ਵਧੇਰੇ ਦੀ ਖਰੀਦ ਹੋ ਚੁੱਕੀ ਹੈ। ਖਰੀਦ ਦੇ 24 ਘੰਟਿਆਂ ਦੇ ਅੰਦਰ ਭੁਗਤਾਨ ਕੀਤੇ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਦੇ ਬਕਾਏ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।
ਜ਼ਿਲਾ ਫੂਡ ਸਪਲਾਈ ਕੰਟਰੋਲਰ ਸ਼੍ਰੀਮਤੀ ਗੀਤਾ ਬਿਸ਼ੰਬੂ ਨੇ ਖਰੀਦ ਏਜੰਸੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਨ ਗਰੇਨ ਵੱਲੋਂ ਹੁਣ ਤੱਕ ਜ਼ਿਲ੍ਹੇ  ਵਿੱਚ 183376  ਮੀਟਰਿਕ ਟਨ, ਮਾਰਕ ਫੈਡ ਵੱਲੋਂ 159688 ਮੀਟਰਿਕ ਟਨ ਪਨਸਪ ਵੱਲੋਂ 127810 ਟਨ, ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 94612 ਮੀਟਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 6228  ਟਨ ਕਣਕ ਦੀ ਖਰੀਦ ਕੀਤੀ ਗਈ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਹੁਣ ਤੱਕ 1199.38 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਹੈ। ਕਿਸਾਨਾਂ ਨੂੰ 48 ਘੰਟੇ ਵਿੱਚ ਅਦਾਇਗੀ ਕਰਨ ਦਾ ਨਿਯਮ ਹੈ ਪਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਹੁਣ ਜਿਆਦਾ ਫਸਲ ਦਾ ਹਿੱਸਾ ਮੰਡੀ ਵਿੱਚ ਪਹੁੰਚ ਚੁੱਕਾ ਹੈ ਇਸ ਲਈ ਆਮਦ ਘਟਣ ਲੱਗੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਪੂਰੀ ਤਰ੍ਹਾਂ ਖਾਲੀ ਹੋ ਜਾਣਗੀਆਂ ਕਿਉਂਕਿ ਹੁਣ ਲਿਫਟਿੰਗ ਆਪਣੇ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਹੈ।

Leave a Reply

Your email address will not be published. Required fields are marked *