ਵਿਸ਼ਵ ਜਲ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕਰਾਇਆ, ਪਾਣੀ ਦੀ ਅਹਿਮੀਅਤ ਨੂੰ ਧਿਆਨ ‘ਚ ਰੱਖਣ ਦੀ ਲੋੜ ‘ਤੇ ਜ਼ੋਰ

Hoshiarpur Politics Punjab

ਹੁਸ਼ਿਆਰਪੁਰ, 21 ਮਾਰਚ: ਜਲ ਸ਼ਕਤੀ ਕੇਂਦਰ ਅਤੇ ਫੋਰਸ ਟਰੱਸਟ ਵਲੋਂ ਅੱਜ ਇਥੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਪਾਣੀ ਦੀ ਮਹੱਤਤਾ ‘ਤੇ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ।

        ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਾਏ ਪ੍ਰੋਗਰਾਮ ਦੌਰਾਨ ਮਾਹਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੌਰਾਨ ਪਾਣੀ ਦੀ ਬਚਤ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨ ਫੁਹਾਰਾ ਤਕਨੀਕ, ਤੁਪਕਾ ਸਿੰਚਾਈ ਅਤੇ ਬੈਡ ਸਿਸਟਮ ‘ਤੇ ਖੇਤੀਬਾੜੀ ਕਰਕੇ ਪੈਦਾਵਾਰ ਨੂੰ ਵਧਾਉਣ ਅਤੇ ਪਾਣੀ ਦੀ ਬਚਤ ਕਰ ਸਕਦੇ ਹਨ। ਜਲ ਸ਼ਕਤੀ ਕੇਂਦਰ ਦੇ ਨੋਡਲ ਅਧਿਕਾਰੀ ਹਰਜਿੰਦਰ ਸਿੰਘ ਅਤੇ ਹੋਰਨਾਂ ਮਾਹਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਸ਼ਵ ਜਲ ਦਿਵਸ ਮੌਕੇ ਪ੍ਰਣ ਕੀਤਾ ਜਾਵੇ ਕਿ ਪਾਣੀ ਦੀ ਬਚਤ ਬਾਰੇ ਸੁਚੇਤ ਹੋਈਏ ਅਤੇ ਆਪਣੇ ਘਰਾਂ ਵਿਚ ਆਮ ਵਰਤੋਂ ਦੌਰਾਨ ਪਾਣੀ ਦੀ ਅਹਿਮੀਅਤ ਦਾ ਵੀ ਪੂਰਾ ਧਿਆਨ ਰੱਖੀਏ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਬੇਹੱਦ ਜ਼ਰੂਰੀ ਹੈ।

Leave a Reply

Your email address will not be published. Required fields are marked *