ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਸਹੀ ਸੇਧ ਦਿੱਤੀ- ਹਰਜੋਤ ਬੈਂਸ

Politics Punjab

ਨੰਗਲ 16 ਮਾਰਚ ()

ਸੰਤ ਬ੍ਰਹਮਾਨੰਦ ਜੀ ਮਹਾਰਾਜ ਜੀ ਦੇ ਧਾਰਮਿਕ ਸਮਾਗਮ ਮੌਕੇ ਸੰਤ ਰਵਿਦਾਸ ਮੱਠ ਪੱਸੀਵਾਲ ਵਿਖੇ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਹਮੇਸ਼ਾ ਸਹੀ ਸੇਧ ਦਿੱਤੀ ਹੈ। ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਡੇਰਾ ਬੱਲਾ ਦਾ ਬਹੁਤ ਵੱਡਾ ਯੋਗਦਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਡੇਰੇ ਨਾਲ ਬਹੁਤ ਪਿਆਰ ਅਤੇ ਸ਼ਰਧਾ ਹੈ। ਅੱਜ ਬਹੁਤ ਭਾਗਾ ਵਾਲਾ ਦਿਹਾੜਾ ਹੈ, ਜਦੋਂ ਅਸੀ ਡੇਰਾ ਬੱਲਾ ਦੇ ਸੰਤ ਨਿਰੰਜਣ ਦਾਸ ਜੀ ਸੱਚਖੰਡ ਬੱਲਾ ਵਾਲੇ ਅਤੇ ਸੰਤ ਗੋਪਾਲਾ ਨੰਦ ਜੀ ਸੰਤ ਰਵਿਦਾਸ ਮੱਠ ਪੱਸੀਵਾਲ ਦੇ ਸਮੂਹਿਕ ਦਰਸ਼ਨ ਕਰ ਰਹੇ ਹਾਂ।

      ਅੱਜ ਪੱਸੀਵਾਲ ਵਿਖੇ ਧਾਰਮਿਕ ਸਮਾਗਮ ਮੌਕੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਸ ਨੇ ਕਿਹਾ ਕਿ ਭਾਈਚਾਰਕ ਸਾਝ ਅਤੇ ਏਕਤਾ ਦਾ ਸੰਦੇਸ਼ ਦੇਣ ਵਾਲੇ ਮਹਾਪੁਰਸ਼ਾ ਦਾ ਅਸੀ ਬਹੁਤ ਸਤਿਕਾਰ ਕਰਦੇ ਹਾਂ, ਹੁਣ ਜਾਤ-ਪਾਤ, ਧਰਮ, ਅਮੀਰ, ਗਰੀਬ ਦਾ ਪਾੜਾ ਖਤਮ ਹੋ ਗਿਆ ਹੈ, ਅਸੀ ਜਾਗਰੂਕ ਸਮਾਜ ਵਿੱਚ ਵਿਚਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮਹਾਪੁਰਸ਼ਾ ਦਾ ਅਸ਼ੀਰਵਾਦ ਮਿਲਿਆ ਹੈ, ਜਿਸ ਨਾਲ ਪੰਜਾਬ ਦੇ ਸਿੱਖਿਆ ਵਿਭਾਗ ਦੀ ਸੇਵਾ ਦਾ ਮੌਕਾ ਮਿਲਿਆ ਹੈ। ਸਿੱਖਿਆ ਵਿਭਾਗ ਦੀ ਸੇਵਾ ਕਰਦਿਆਂ ਹਮੇਸ਼ਾ ਇਹ ਕੋਸ਼ਿਸ ਕੀਤੀ ਹੈ ਕਿ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ, ਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਭਾਈਚਾਰਕ ਸਾਝਾ ਮਜਬੂਤ ਹੋਵੇ, ਇਹ ਸੂਬੇ ਅਤੇ ਦੇਸ਼ ਦੀ ਤਰੱਕੀ ਤੇ ਏਕਤਾ ਲਈ ਬੇਹੱਦ ਜਰੂਰੀ ਹੈ।

    ਆਪਣੇ ਸੰਬੋਧਨ ਦੌਰਾਨ ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾ ਅਤੇ ਬਾਣੀ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਨੇ ਸਮਾਜ ਨੂੰ ਸਹੀ ਸੇਧ ਦਿੱਤੀ ਹੈ, ਅਸੀ ਉਨ੍ਹਾਂ ਦੀਆਂ ਸਿੱਖਿਆਵਾ ਤੇ ਦਰਸਾਏ ਮਾਰਗ ਉਤੇ ਚੱਲ ਰਹੇ ਹਾਂ। ਡੇਰੇ ਲਈ ਜਦੋ ਵੀ ਕੋਈ ਹੁਕਮ ਹੋਇਆ ਹੈ, ਉਹ ਖਿੜੇ ਮੱਥੇ ਪ੍ਰਵਾਨ ਕੀਤਾ ਹੈ, ਕਿਉਕਿ ਜੋ ਸਮਰੱਥਾਂ ਬਖਸ਼ੀ ਹੈ, ਉਹ ਮਹਾਪੁਰਸ਼ਾ ਦੇ ਆਸ਼ੀਰਵਾਦ, ਸੰਗਤਾਂ, ਮਾਤਾਵਾਂ ਤੇ ਭੈਣਾ ਵੱਲੋ ਹੀ ਬਖਸ਼ੀ ਗਈ ਹੈ।

   ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਮਾਨਦਾਰੀ ਨਾਲ ਕੰਮ ਕੀਤਾ ਹੈ, ਜੋ ਤਾਕਤ ਮਿਲੀ ਹੈ, ਉਹ ਇਸ ਇਲਾਕੇ ਦੀ ਸੇਵਾ ਲਈ ਮਿਲੀ ਹੈ, ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੋਕਾਂ ਦੀਆਂ ਆਸਾ ਤੇ ਖਰੇ ਉਤਰਾਗੇ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਥਾਨਾ ਦੇ ਦਰਸ਼ਨ ਕਰਕੇ ਮਹਾਪੁਰਸ਼ਾ ਦਾ ਆਸ਼ੀਰਵਾਦ ਲੈ ਕੇ ਜੀਵਨ ਵਿੱਚ ਨਵੀਆ ਪੁਲਾਘਾ ਪੁੱਟ ਰਹੇ ਹਾਂ।    

   ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *