ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜੈਵਿਕ ਖਾਦ ਸਬੰਧੀ ਬਧੌਛੀ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

Fatehgarh Sahib Politics Punjab

ਫਤਹਿਗੜ੍ਹ ਸਾਹਿਬ, 14 ਮਾਰਚ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ, ਅਟਾਰੀ ਜ਼ੋਨ-1 ਦੇ ਸਹਿਯੋਗ ਨਾਲ ਪਿੰਡ ਬਧੋਛੀ ਕਲਾਂ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ।ਇਸ ਪ੍ਰੋਗਰਾਮ ਵਿੱਚ ਲਗਭਗ 70 ਕਿਸਾਨਾਂ ਨੇ ਭਾਗ ਲਿਆ।

ਡਾ. ਅਜੈ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਵੱਲੋਂ ਕਿਸਾਨਾਂ ਨੂੰ ਖਮੀਰੀਕ੍ਰਿਤ ਜੈਵਿਕ ਖਾਦ ਦੀ ਮਹੱਤਤਤਾ, ਖਾਦ ਵਿਚਲੇ ਖੁਰਾਕੀ ਤੱਤਾਂ ਬਾਰੇ ਜਾਗਰੂਕ ਕੀਤਾ ਗਿਆ।ਇਸ ਮੋਕੇ ਸ਼੍ਰੀ ਉਦੇਵੀਰ ਸਿੰਘ, ਆਰ.ਐਨ.ਜੀ. ਪਟਿਆਲਾ ਨੇ ਕਿਹਾ ਕਿ ਇਹ ਖਾਦ ਰਵਾਇਤੀ ਰੂੜੀ ਵਾਲੀ ਖਾਦ ਦੇ ਮੁਕਾਬਲੇ ਘੱਟ ਮਿਕਦਾਰ ਵਿਚ ਪਾਉਣੀ ਪੈਂਦੀ ਹੈ, ਜਿਸ ਵਿਚ ਫਲਵਿਕ ਅਤੇ ਹਿਊਮਿਕ ਐਸਿਡ ਹੁੰਦੇ ਜਨ ਜੋ ਕਿ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ।

ਡਾ. ਮਨੀਸ਼ਾ ਭਾਟਿਆ (ਗ੍ਰਹਿ ਵਿਗਿਆਨ) ਨੇ ਲੜਕੀਆਂ/ਔਰਤਾਂ ਲਈ ਵੱਖ-ਵੱਖ ਸਿਖਲਾਈਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਪਿੰਡ ਦੇ ਕਿਸਾਨ ਵੀਰਾਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਮੂਚੀ ਟੀਮ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *