ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਕਾਸ ਕਾਰਜਾਂ ਤੇ ਬੁਨਿਆਦੀ ਢਾਂਚਾ ਸਹੂਲਤਾਂ ਦੇ ਨਿਰਮਾਣ ਲਈ ਕਰੀਬ 20 ਪੰਚਾਇਤਾਂ ਨੂੰ ਕਰੀਬ 1 ਕਰੋੜ ਰੁਪਏ ਦੀਆਂ ਗ੍ਰਾਂਟਾਂ ਕੀਤੀਆਂ ਤਕਸੀਮ

Pathankot Politics Punjab

ਪਠਾਨਕੋਟ, 8 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕਾਂ ਲਈ ਬੁਨਿਆਦੀ ਢਾਂਚਾ ਸਹੂਲਤਾਂ ਦੇ ਨਿਰਮਾਣ ਲਈ ਵਿਧਾਨ ਸਭਾ ਹਲਕਾ ਭੋਆ ਦੀਆਂ ਕਰੀਬ 20 ਪੰਚਾਇਤਾਂ ਨੂੰ ਕਰੀਬ 1 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਤਕਸੀਮ ਕੀਤੇ।
ਪਿੰਡ ਕਟਾਰੂਚੱਕ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਇਕੱਤਰ ਹੋਏ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਅੱਜ ਪਿੰਡਾਂ ਵਿੱਚ ਮੁਢਲੀਆਂ ਸਹੂਲਤਾਂ ਦੇ ਵਿਕਾਸ ਲਈ ਕਰੀਬ 1 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਮਾਨ ਸਰਕਾਰ ਨੇ 2022 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ ਅਤੇ ਲਗਾਤਾਰ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਵੰਡੀ ਗਈ ਕਰੀਬ 1 ਕਰੋੜ ਰੁਪਏ ਦੀ ਰਾਸ਼ੀ ਨਾਲ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਕਮਿਊਨਿਟੀ ਹਾਲਾਂ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ, ਨਾਲੀਆਂ ਦਾ ਨਿਰਮਾਣ, ਸੋਲਰ ਲਾਈਟਾਂ ਲਾਉਣ, ਡੂੰਘੇ ਬੋਰ ਲਾਉਣਾ, ਲਿਕੁਇਡ ਅਤੇ ਸੋਲਿਡ ਵੇਸਟ ਪ੍ਰਬੰਧਨ, ਸਮਾਰਟ ਪਿੰਡ ਬਣਾਉਣ, ਖੇਡ ਮੈਦਾਨਾਂ ਦੀ ਉਸਾਰੀ, ਤਲਾਬਾਂ ਤੇ ਨਿਕਾਸੀ ਛੱਪੜਾਂ ਦੀ ਉਸਾਰੀ ਆਦਿ ਦੇ ਕਾਰਜ ਨੇਪਰੇ ਚਾੜ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਨਵੀਆਂ ਬਣੀਆਂ ਪੰਚਾਇਤਾਂ ਦੀਆਂ ਮੰਗਾਂ ਦੇ ਆਧਾਰ ’ਤੇ ਇਹ ਗ੍ਰਾਂਟਾਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਗਈਆਂ ਹਨ।
ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ੀ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸਮਾਰੋਹ ਦੋਰਾਨ  ਵੱਖ ਵੱਖ ਪਿੰਡਾਂ ਨੂੰ ਗ੍ਰਾਂਟਾਂ ਦੀ ਵੰਡ ਕੀਤੀ ਗਈ ਜਿਸ ਵਿੱਚ ਗ੍ਰਾਮ ਪੰਚਾਇਤ ਡਿਬਕੂ ਨੂੰ ਸਮਸਾਨਘਾਟ ਦੇ ਲਈ 3 ਲੱਖ ਰੁਪਏ, ਗ੍ਰਾਮ ਪੰਚਾਇਤ ਧਲੋਰੀਆਂ ਨੂੰ ਸਮਸਾਨਘਾਟ ਦੇ ਲਈ 3 ਲੱਖ ਰੁਪਏ, ਪਿੰਡ ਬੱਸੀ ਬਹਿਲਾਲਪੁਰ ਨੂੰ ਸਮਸਾਨਘਾਟ ਲਈ 4 ਲੱਖ ਰੁਪਏ, ਪਿੰਡ ਰਾਂਝੇ ਦੇ ਕੋਠੇ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ ਪਪਿਆਲ ਨੂੰ 5 ਲਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ ਤੰਗੋਸਾਹ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ ਫਰਵਾਲ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ ਝੰਡਪੁਰ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ Çਂਢੱਡਾ ਨੂੱ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ ਪਿੰਡ ਜਸਵਾਂ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ  ਅਤੇ ਹਾਲ ਦੇ ਨਿਰਮਾਣ ਲਈ, ਪਿੰਡ ਆਬਾਦੀ ਸੈਣੀਆਂ ਖੁਰਦ ਨੂੰ 3.5 ਲੱਖ ਰੁਪਏ ਸਮਸਾਨ ਘਾਟ ਦੀ ਉਸਾਰੀ ਅਤੇ ਰੱਖ ਰਖਾਵ ਲਈ, ਪਿੰਡ ਝੇਲਾ ਆਮਦਾ ਨੂੰ 4.5 ਲੱਖ ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਅਤੇ ਜਨਤਕ ਸਹੂਲਤਾ ਲਈ , ਸਮਸਾਨਘਾਟ ਦੀ ਉਸਾਰੀ ਅਤੇ ਰੱਖ ਰਖਾਵ ਲਈ, ਪਿੰਡ ਨੋਰੰਗਪੁਰ ਨੂੰ 4 ਲੱਖ ਰੁਪਏ ਕਮਿਊਨਿਟੀ ਸੈਂਟਰ ਅਤੇ ਕਮਿਊਨਿਟੀ ਹਾਲ ਦੇ ਨਿਰਮਾਣ ਲਈ,  ਪਿੰਡ ਨੰਗਲ ਫਰੀਦਾ ਨੂੰ 5 ਲੱਖ ਰੁਪਏ ਸਮਸਾਨਘਾਟ ਦੀ ਉਸਾਰੀ ਅਤੇ ਰੱਖ ਰਖਾਵ ਲਈ ਗ੍ਰਾਂਟਾਂ ਦੀ ਵੰਡ ਕੀਤੀ ਗਈ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਰਾਜਾ ਬਕਨੋਰ, ਪਿੰਡ ਕਟਾਰੂਚੱਕ ਸਰਪੰਚ ਸ੍ਰੀਮਤੀ ਉਰਮਿਲਾ ਦੇਵੀ, ਸੋਰਭ ਬਹਿਲ, ਭੁਪਿੰਦਰ ਸਿੰਘ ਠਾਕੁਰ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ।

Leave a Reply

Your email address will not be published. Required fields are marked *