ਬਰਨਾਲਾ, 6 ਮਾਰਚ
ਸ੍ਰੀ ਵਿਸ਼ਵਜੀਤ ਮੁਖਰਜੀ ਡਾਇਰੈਕਟਰ ਐਸ.ਬੀ.ਆਈ ਆਰਸੈਟੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਰੁਜ਼ਗਾਰ ਨੌਜਵਾਨ ਲੜਕੇ—ਲੜਕੀਆਂ ਲਈ ਆਪਣੇ ਪੈਰ੍ਹਾਂ ਤੇ ਖੜ੍ਹੇ ਹੋ ਕੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ—ਵੱਖ ਤਰ੍ਹਾਂ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੇ ਸਹਿਯੋਗ ਨਾਲ ਪਿੰਡ ਝਲੂਰ ਵਿਖੇ ਜਨਵਰੀ ਮਹੀਨੇ ਵਿਚ ਵਿਸ਼ੇਸ਼ ਤੌਰ ਤੇ ਲੜਕੀਆਂ ਲਈ 30 ਦਿਨਾਂ ਦਾ ਵੂਮੈਨਜ਼ ਟੇਲਰ ਦਾ ਫ਼ਰੀ ਕੋਰਸ ਕਰਵਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਾਮ ਵਿੱਚ 30 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਕੋਰਸ ਵਿੱਚ ਉਮੀਦਵਾਰਾਂ ਨੇ ਨਵੇਂ—ਨਵੇਂ ਡਿਜ਼ਾਇਨਾਂ ਵਿੱਚ ਸੂਟ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ।
ਇਸ ਸਰਟੀਫ਼ਿਕੇਟ ਸਮਾਰੋਹ ਵਿੱਚ ਆਰਸੈਟੀ ਸਟਾਫ਼ ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਦੇ ਚਾਹਵਾਨ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਟੀਫ਼ਿਕੇਟ ਵੰਡੇ।
ਉਹਨਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਐਸਬੀਆਈ ਆਰਸੈਟੀ ਸੰਸਥਾ ਵੱਲੋਂ ਪਿੰਡ ਭੋਤਨਾ ਅਤੇ ਪਿੰਡ ਬੱਲੋਕੇ ਵਿਖੇ ਜਨਰਲ ਈਡੀਪੀ ਦਾ ਬੈਚ ਲਗਾਇਆ ਗਿਆ ਜਿਸ ਵਿੱਚ ਬਿਊਟੀ ਪਾਰਲਰ ਦਾ ਕੰਮ ਸਿਖਾਇਆ ਗਿਆ ਇਸ ਵਿੱਚ ਐਲਡੀਐਮ ਗੁਰਵਿੰਦਰ ਸਿੰਘ ਲੀਡ ਬੈਂਕ ਮੈਨੇਜਰ ਜਿਨਾਂ ਨੇ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।
ਇਸ ਸਮਾਰੋਹ ਵਿੱਚ ਐਸ.ਬੀ.ਆਈ ਆਰਸੈਟੀ ਦਾ ਸਮੂਹ ਸਟਾਫ਼ ਹਾਜ਼ਰ ਸੀ।