ਸੁਖਸਾਲ (ਨੰਗਲ) 26 ਫਰਵਰੀ ()
ਮਹਾਸ਼ਿਵਰਾਤਰੀ ਦਾ ਤਿਉਹਾਰ ਮਾਘ ਫੱਗਣ ਕ੍ਰਿਸ਼ਨ ਪੱਖ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਮਿਥਿਹਾਸ ਇਤਿਹਾਸ ਅਨੁਸਾਰ ਇਸ ਦਿਨ ਭਗਵਾਨ ਸ਼ਿਵ ਪਹਿਲੀ ਵਾਰ ਭੌਤਿਕ ਰੂਪ ਵਿਚ ਅਗਨੀਲਿੰਗ ਜੋ ਕਿ ਭਗਵਾਨ ਸ਼ਿਵ ਦਾ ਅਨੰਤ ਵਿਸ਼ਾਲ ਰੂਪ ਹੈ, ਜਿਸ ਦੀ ਚਮਕ ਕਰੋੜਾਂ ਸੂਰਜਾਂ ਦੇ ਬਰਾਬਰ ਸੀ ਦੇ ਰੂਪ ਵਿਚ ਪ੍ਰਗਟ ਹੋਏ ਸਨ।
ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਚੇਰੀ ਸਿੱਖਿਆ, ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਪ੍ਰਚੀਨ ਮੰਦਿਰ ਤ੍ਰਿਵੈਣੀ ਭਲਾਣ, ਸੁਖਸਾਲ, ਦਿਆਂਪੁਰ ਤੇ ਨਾਨਗਰਾਂ ਦੇ ਸ਼ਿਵ ਮੰਦਿਰਾਂ ਵਿੱਚ ਮੱਥਾ ਟੇਕਣ ਉਪਰੰਤ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾ ਨੇ ਕਿਹਾ ਕਿ ਸ਼ਿਵਰਾਤਰੀ ਭਾਵੇ ਹਰ ਮਹੀਨੇ ਦੀ ਚਤੁਰਦਸ਼ੀ ਨੂੰ ਆਉਦੀ ਹੈ ਪਰ ਇਨ੍ਹਾਂ ਵਿਚ ਮਹਾਸ਼ਿਵਰਾਤਰੀ ਦਾ ਵਿਸੇਸ਼ ਸਥਾਨ ਹੈ। ਇਹ ਭਗਵਾਨ ਸ਼ਿਵ ਦਾ ਮੁੱਖ ਤਿਉਹਾਰ ਹੈ। ਸਮੁੱਚੇ ਸੰਸਾਰ ਵਿਚ ਲੋਕ ਇਸ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਉਦੇ ਹਨ, ਪ੍ਰਾਚੀਨ ਕਥਾਵਾਂ ਵਿੱਚ ਮਾਤਾ ਪਾਰਵਤੀ, ਕ੍ਰਾਤਿਕ ਜੀ ਤੇ ਸ੍ਰੀ ਗਣੇਸ਼ ਜੀ ਦਾ ਸ਼ਿਵ ਭਗਵਾਨ ਦੇ ਤਿਉਹਾਰਾ ਵਿਚ ਵਿਸੇਸ਼ ਮਹੱਤਵ ਹੈ, ਉਨ੍ਹਾਂ ਦੀ ਮਹਿਮਾ, ਮੰਡਲ ਤੇ ਗੁਣਗਾਨ ਕਰਨ ਨਾਲ ਸਭ ਦੀਆਂ ਮਨੋਕਾਮਨਾਵਾ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਤਿਉਹਾਰਾ ਦੀ ਜਾਣਕਾਰੀ ਦੇਣੀ ਅਤੇ ਧਾਰਮਿਕ ਅਸਥਾਨਾ ਤੇ ਦਰਸ਼ਨਾ ਲਈ ਲੈ ਕੇ ਆਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਧਾਰਮਿਕ ਅਸਥਾਨਾ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਾਂ ਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਜਲਦ ਹੀ ਐਲਗਰਾਂ ਪੁੱਲ ਦਾ ਕੰਮ ਵੀ ਸੁਰੂ ਹੋ ਜਾਵੇਗਾ, ਜਿਸ ਨਾਲ ਲਗਭਗ 100 ਪਿੰਡਾਂ ਨੂੰ ਆਂਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਚਮਨ ਸੈਣੀ, ਨਿਤਿਨ ਪੁਰੀ, ਦਲਜੀਤ ਸਿੰਘ ਕਾਕਾ ਨਾਨਗਰਾ, ਨਿਤਿਨ ਬਾਸੋਵਾਲ ਤੇ ਵੱਡੀ ਵਿਚ ਸੰਗਤ ਹਾਜਰ ਸੀ।