ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਲਈ ਅੱਜ 59 ਉਮੀਦਵਾਰਾਂ ਵੱਲੋਂ   ਦਾਖਲ ਕੀਤੇ ਗਏ  ਨਾਮਜ਼ਦਗੀ ਪੱਤਰ

Politics Punjab Tarn Taran

ਤਰਨ ਤਾਰਨ, 19 ਫਰਵਰੀ :
ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਲਈ, ਨਾਮਜ਼ਦਗੀ ਪੱਤਰ ਭਰਨ ਦੇ ਤੀਜੇ ਦਿਨ ਅੱਜ 59 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਨਗਰ ਕੌਂਸਲ ਤਰਨ ਤਾਰਨ ਦੇ ਵੱਖ-ਵੱਖ ਵਾਰਡਾਂ ਲਈ ਹੁਣ ਤੱਕ 61 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਮਿਤੀ 20 ਫਰਵਰੀ,  2025 (3 ਵਜੇ ਤੱਕ) ਤੱਕ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਸਕਦੇ ਹਨ, ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 22 ਫਰਵਰੀ, 2025 ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਸ਼੍ਰੀ ਰਾਹੁਲ ਨੇ ਦੱਸਿਆ ਕਿ ਨਗਰ ਕੌਸਲ ਤਰਨ ਤਾਰਨ ਦੀਆਂ ਆਮ ਚੋਣਾਂ ਲਈ ਵੋਟਾਂ 2 ਮਾਰਚ, 2025 ਦਿਨ ਐਤਵਾਰ ਨੂੰ  ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ|
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਇਹ ਚੋਣਾਂ ਕਰਵਾਉਣ ਲਈ ਸ੍ਰੀ ਅਰਵਿੰਦਰਪਾਲ ਸਿੰਘ, ਮੋਬਾਇਲ ਨੰਬਰ 98155-17344 ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਨੋਡਲ ਅਫਸਰ ਵਜੋਂ ਤਾਇਨਾਤ ਹਨ। ਇਹਨਾਂ ਚੋਣਾਂ ਲਈ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ  ਵਲੋਂ ਸ਼੍ਰੀ ਹਰਜਿੰਦਰ ਸਿੰਘ ਸੰਧੂ (95011-46000) ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਤੌਰ ਰਿਟਰਨਿੰਗ ਅਫਸਰ (ਵਾਰਡ ਨੰਬਰ 1 ਤੋਂ 13) ਅਤੇ ਇਹਨਾਂ ਦੇ ਨਾਲ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਰਵਿੰਦਰ ਸਿੰਘ (84274-22771) ਉਪ-ਮੰਡਲ ਅਫਸਰ ਪੰਚਾਇਤੀ ਰਾਜ ਤਰਨ ਤਾਰਨ ਨੂੰ ਲਗਾਇਆ ਗਿਆ ਹੈ। ਇਹਨਾਂ ਵੱਲੋਂ ਵਾਰਡ ਨੰਬਰ 1 ਤੋਂ 13 ਲਈ ਚੋਣ ਲੜਨ ਜਾ ਰਹੇ, ਇਛੁੱਕ ਉਮੀਦਵਾਰਾਂ ਦੀਆਂ ਨਾਮਜਦਗੀਆਂ ਜਿਲ੍ਹਾ ਪੇਂਡੂ ਵਿਕਾਸ ਭਵਨ, ਨੇੜੇ ਪੁਲਿਸ ਲਾਈਨ ਨੇੜੇ ਅੰਮ੍ਰਿਤਸਰ ਬਾਈਪਾਸ, ਤਰਨ ਤਾਰਨ ਵਿਖੇ ਮਿਤੀ 20 ਫਰਵਰੀ, 2025 ਤੱਕ ਸਮਾਂ ਸਵੇਰ 11.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ (ਛੁੱਟੀ ਵਾਲੇ ਦਿਨ ਨੂੰ ਛੱਡ ਕੇ) ਲਈਆਂ ਜਾਣਗੀਆਂ।
ਸ੍ਰੀਮਤੀ ਰੋਬਿਨਜੀਤ ਕੌਰ (84277-69222) ਤਹਿਸੀਲਦਾਰ ਤਰਨ ਤਾਰਨ ਨੂੰ ਬਤੌਰ ਰਿਟਰਨਿੰਗ ਅਫਸਰ (ਵਾਰਡ ਨੰਬਰ 14 ਤੋਂ 25) ਲਈ ਲਗਾਇਆ ਗਿਆ ਹੈ ਅਤੇ ਇਹਨਾਂ ਦੇ ਨਾਲ ਸਹਾਇਕ ਰਿਟਰਨਿੰਗ ਅਫਸਰ ਵੱਜੋਂ ਸ੍ਰ: ਇਕਬਾਲ ਸਿੰਘ (98153-26992) ਨਾਇਬ ਤਹਿਸੀਲਦਾਰ ਪੱਟੀ ਨੂੰ ਲਗਾਇਆ ਗਿਆ ਹੈ। ਇਹਨਾਂ ਵੱਲੋਂ ਵਾਰਡ ਨੰਬਰ 14 ਤੋਂ 25 ਲਈ ਚੋਣ ਲੜਨ ਜਾ ਰਹੇ, ਇਛੁੱਕ ਉਮੀਦਵਾਰਾਂ ਦੀਆਂ ਨਾਮਜਦਗੀਆਂ ਦਫਤਰ ਤਹਿਸੀਲਦਾਰ, ਨੇੜੇ ਐਸ. ਡੀ. ਐਮ ਦਫਤਰ ਤਰਨ ਤਾਰਨ ਵਿਖੇ ਮਿਤੀ 20 ਫਰਵਰੀ, 2025 ਤੱਕ ਸਮਾਂ ਸਵੇਰ 11.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ (ਛੁੱਟੀ ਵਾਲੇ ਦਿਨ ਨੂੰ ਛੱਡ ਕੇ) ਲਈਆਂ ਜਾਣਗੀਆਂ।
————————

Leave a Reply

Your email address will not be published. Required fields are marked *