ਸ ਮਨਦੀਪ ਸਿੰਘ ਚੌਹਾਨ ਨੇ ਬਤੌਰ ਜ਼ਿਲ੍ਹਾ ਖਜਾਨਾ ਅਫਸਰ ਤਰਨ ਤਾਰਨ ਸੰਭਾਲਿਆ ਅਹੁਦਾ 

Politics Punjab

ਤਰਨਤਾਰਨ 15 ਫਰਵਰੀ 

ਪੰਜਾਬ ਸਰਕਾਰ ਖਜਾਨਾ ਵਿਭਾਗ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾਇਨਾਤ ਰਹੇ ਮਨਦੀਪ ਸਿੰਘ ਚੌਹਾਨ ਜ਼ਿਲ੍ਹਾ ਖਜਾਨਚੀ ਨੂੰ ਬਤੌਰ ਖਜਾਨਾ ਅਫਸਰ ਤਰੱਕੀ ਦੇਣ ਉਪਰੰਤ  ਬਤੌਰ ਜਿਲਾ ਖਜ਼ਾਨਾ ਅਫਸਰ ਤਰਨ ਤਾਰਨ  ਤਾਇਨਾਤ ਕੀਤਾ ਹੈ।

ਨਵਨਿਯੁਕਤ ਜ਼ਿਲ੍ਹਾ ਖਜਾਨਾ ਅਫਸਰ ਤਰਨ ਤਾਰਨ ਵੱਲੋਂ ਜਿੱਥੇ ਵਿਭਾਗ ਮੁੱਖ ਦਫਤਰ ਪੰਜਾਬ ਸਰਕਾਰ ਵਿੱਤ ਵਿਭਾਗ ਪੰਜਾਬ ਚੰਡੀਗੜ੍ਹ ਦੇ ਅਧਿਕਾਰੀ ਸਹਿਬਾਨ ਦਾ ਤਹਿਦਿਲੋਂ ਧੰਨਵਾਦ ਕੀਤਾ, ਓਥੇ ਜ਼ਿਲ੍ਹਾ ਤਰਨਤਾਰਨ ਦੇ ਵਿਭਾਗਾਂ,ਪੈਨਸ਼ਨਰ ਸਹਿਬਾਨ ਅਤੇ ਲੋਕ ਅਰਪਿਤ ਹੋ ਕੇ ਇਮਾਨਦਾਰੀ ਨਾਲ ਵਧੀਆ ਸੇਵਾਵਾਂ ਦੇਣ ਦੀ ਵਚਨਬੱਧਤਾ ਦੁਹਰਾਈ।

ਇਸ ਮੌਕੇ ਬਤੌਰ ਜ਼ਿਲ੍ਹਾ ਖਜਾਨਾ ਅਫਸਰ ਪਹਿਲਾ ਤੋਂ ਸੇਵਾਵਾਂ ਨਿਭਾਅ ਰਹੇ ਸ ਮਨਜਿੰਦਰ ਸਿੰਘ ਸੰਧੂ,ਮਨਦੀਪ ਸਿੰਘ ਚੌਹਾਨ ਦੇ ਸਤਿਕਾਰਯੋਗ ਸਹੁਰਾ ਸਾਹਿਬ ਸਰਦਾਰ ਬਲਦੇਵ ਸਿੰਘ ਸੂਰੀ ਜੀ ਤੋਂ ਇਲਾਵਾ ਜ਼ਿਲ੍ਹਾ ਖਜਾਨਾ ਦਫਤਰ ਤਰਨਤਾਰਨ ਦਾ ਸਮੂਹ ਸਟਾਫ ਵਿਕਰਮ ਸਿੰਘ ਜਿਲ੍ਹਾ ਪ੍ਰਧਾਨ, ਗੌਰਵ ਸ਼ਰਮਾਂ,ਸੰਜੇ ਧਵਨ,ਮਨਦੀਪ ਸਿੰਘ, ਕਰਨ ਕੁਮਾਰ,ਲੁਭਾਇਆ ਸਿੰਘ, ਜਗਦੀਪ ਸਿੰਘ, ਲਵਦੀਪ ਸਿੰਘ,ਸਾਹਿਲ ਅਤੇ ਮੈਡਮ ਸ਼ੈਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *