ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

Politics Punjab Rupnagar

ਭਰਤਗੜ੍ਹ 12 ਫਰਵਰੀ ()
ਹਰਜੋਤ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਸਮੁੱਚੀ ਲੋਕਾਈ ਨੂੰ ਗੁਰੂ ਰਵਿਦਾਸ ਦੇ 648ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਤੇ ਵਧਾਈ ਦਿੱਤੀ ਹੈ।
        ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਭਰਤਗੜ੍ਹ, ਬੜਾ ਪਿੰਡ ਅੱਪਰ, ਮੀਆਪੁਰ ਹੰਡੂਰ ਵਿਖੇ ਵੱਡੇ ਧਾਰਮਿਕ ਸਮਾਗਮਾਂ ਵਿੱਚ ਸਮੂਲੀਅਤ ਕਰਨ ਤੇ ਧਾਰਮਿਕ ਸਥਾਨਾ ਤੇ ਨਤਮਸਤਕ ਹੋਣ ਲਈ ਵਿਸੇਸ਼ ਤੋਰ ਤੇ ਪਹੁੰਚੇ। ਹਰਜੋਤ ਬੈਂਸ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਤੇ ਫਲਸਫੇ ਰਾਹੀਂ ਮਨੁੱਖਤਾ ਨੂੰ ਪਿਆਰ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਇਕਜੁਟਤਾ ਦਾ ਸੰਦੇਸ਼ ਦਿੱਤਾ ਹੈ ਅਤੇ ਜਾਤ ਪਾਤ ਵਰਗੀ ਅਲਾਮਤ ਨੂੰ ਜੜੋ ਪੁੱਟਣ ਅਤੇ ਸਮਾਜ ਵਿੱਚ ਬਰਾਬਰਤਾ ਲਿਆਉਣ ਤੇ ਜ਼ੋਰ ਦਿੱਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਜੀ ਦੇ ਵਿਖਾਏ ਮਾਰਗ ਤੇ ਚੱਲਣ ਅਤੇ ਗਰੀਬਾਂ ਤੇ ਕਮਜੋਰ ਵਰਗਾਂ ਦੀ ਭਲਾਈ  ਲਈ ਅੱਗੇ ਆਉਣ। ਉਹਨਾਂ ਲੋਕਾਂ ਨੂੰ ਜਾਤ-ਪਾਤ ਨਸਲ, ਰੰਗ, ਭੇਦ ਅਤੇ ਧਰਮ ਦੇ ਵਖਰੇਵਿਆ ਤੋਂ ਉਪਰ ਉਠ ਦੇ ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਨੂੰ ਮਿਲ ਜੁਲ ਕੇ ਮਨਾਉਣ ਦਾ ਸੁਨੇਹਾ ਦਿੱਤਾ।  
      ਇਸ ਮੌਕੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਮਾਸਟਰ ਸ਼ਿਵ ਸਿੰਘ, ਸਰਪੰਚ ਪ੍ਰਦੀਪ ਕੁਮਾਰ, ਜੁਝਾਰ ਸਿੰਘ ਆਸਪੁਰ, ਗੁਰਦੇਵ ਸਿੰਘ ਰਾਣਾ, ਸਰਪੰਚ ਬਲਵਿੰਦਰ  ਸਿੰਘ, ਝਿੰਜੜੀ, ਜਿੰਮੀ ਡਾਢੀ, ਸਰਪੰਚ ਸਿਮਰਨਜੀਤ ਸਿੰਘ ਬੜਾਪਿੰਡ, ਸਰਪੰਚ ਲਖਵੀਰ ਸਿੰਘ ਗਾਜੀਪੁਰ, ਰਾਜਵੀਰ ਸਿੰਘ ਸਰਪੰਚ ਪ੍ਰਿਥੀਪੁਰ, ਸਰਬਜੀਤ ਸਿੰਘ, ਸਰਪੰਚ ਅਜੈਬ ਸਿੰਘ ਮੀਆਪੁਰ ਖਾੜਾ, ਮਨੀ ਬਾਵਾ ਪ੍ਰਧਾਨ ਟ੍ਰਾਸਪੋਰਟ ਵਿੰਗ ਰੂਪਨਗਰ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਮੈਡਮ ਪ੍ਰਕਾਸ਼ ਕੌਰ, ਗਫੂਰ ਮੁਹੰਮਦ,ਮਾਨ ਸਿੰਘ ਸੈਣੀ, ਸੇਵਕ ਸਿੰਘ, ਜਸਵਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *