ਸਪੀਕਰ ਸੰਧਵਾਂ ਨੇ ਮਿਉਸਪਲ ਪਾਰਕ ਦੀ ਸਾਂਭ ਸੰਭਾਲ ਲਈ ਗੁੱਡ ਮੌਰਨਿੰਗ ਕਲੱਬ ਨੂੰ ਪੰਜ ਲੱਖ ਰੁਪਏ ਦਾ ਚੈੱਕ ਕੀਤਾ ਭੇਟ 

Faridkot Politics Punjab

ਕੋਟਕਪੂਰਾ, 9 ਜਨਵਰੀ (             ) :- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਸਾਰੀਆਂ ਸੈਰਗਾਹਾਂ ਅਤੇ ਪਾਰਕਾਂ ਦੇ ਸੁੰਦਰੀਕਰਨ ਅਤੇ ਸਾਂਭ-ਸੰਭਾਲ ਲਈ ਬਕਾਇਦਾ ਗ੍ਰਾਂਟਾਂ ਜਾਰੀ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿਉਸਪਲ ਪਾਰਕ ਕੋਟਕਪੂਰਾ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕਰਨ ਮੌਕੇ ਕੀਤਾ ।

ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਉਪ ਚੇਅਰਮੈਨ ਬਿੱਟਾ ਠੇਕੇਦਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਪਾਰਕ ਦੀ ਸਾਂਭ-ਸੰਭਾਲ ਲਈ ਸ਼ਹਿਰ ਨਿਵਾਸੀਆਂ ਨੂੰ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾ ਆਖਿਆ ਕਿ ਜੇਕਰ ਫੁੱਲ ਨਾ ਤੋੜੇ ਜਾਣ, ਕੂੜਾ ਡਸਟਬਿਨ ਵਿੱਚ ਪਾਇਆ ਜਾਵੇ, ਗੰਦ ਖਿਲਾਰਨ ਤੋਂ ਗੁਰੇਜ ਹੋਵੇ, ਪਾਰਕ ਦੀ ਸਾਂਭ-ਸੰਭਾਲ ਅਤੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਮਿਉਸਪਲ ਪਾਰਕ ਕੋਟਕਪੂਰਾ ਵੀ ਵੱਡੇ ਸ਼ਹਿਰਾਂ ਦੇ ਸੋਹਣੇ ਪਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਦਾ ਹੈ।

ਜਨਰਲ ਸਕੱਤਰ ਪ੍ਰੋ. ਐੱਚ.ਐੱਸ. ਪਦਮ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਗ੍ਰਾਂਟ ਦੇ ਇਕ-ਇਕ ਪੈਸੇ ਦੀ ਸਦਵਰਤੋਂ ਕੀਤੀ ਜਾਵੇਗੀ। ਮੀਤ ਪ੍ਰਧਾਨ ਡਾ. ਰਵਿੰਦਰਪਾਲ ਕੋਛੜ, ਸਕੱਤਰ ਮੁਖਤਿਆਰ ਸਿੰਘ ਮੱਤਾ, ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ, ਸਹਾਇਕ ਪੈ੍ਰਸ ਸਕੱਤਰ ਸਰਨ ਕੁਮਾਰ ਨੇ ਦੱਸਿਆ ਕਿ ਕਲੱਬ ਵਲੋਂ ਹੁਣ ਤੱਕ ਮਿਉਪਸਲ ਪਾਰਕ ਵਿੱਚ 20 ਲੱਖ ਰੁਪਏ ਤੋਂ ਜਿਆਦਾ ਖਰਚ ਕੀਤਾ ਜਾ ਚੁੱਕਾ ਹੈ।

ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਪਾਰਕ ਵਿੱਚ ਮਰਦਾਂ ਅਤੇ ਔਰਤਾਂ ਲਈ ਵੱਖੋ-ਵੱਖਰੇ ਜਿੰਮ ਪੁਆਂਇੰਟ ਬਣਾਏ ਗਏ ਹਨ, ਜਿੰਨਾ ਦੀ ਦੇਖ-ਭਾਲ ਲਈ ਚੌਂਕੀਦਾਰ ਦੀ ਜਰੂਰਤ ਹੈ। ਉਹਨਾਂ ਆਖਿਆ ਕਿ ਜੇਕਰ ਮਿਉਸਪਲ ਪਾਰਕ ਵਿੱਚ ਦੋ ਮਾਲੀ, ਦੋ ਸਫਾਈ ਸੇਵਕ ਅਤੇ ਦੋ ਚੌਂਕੀਦਾਰਾਂ ਦੀ ਨਗਰ ਕੌਂਸਲ ਕੋਟਕਪੂਰਾ ਵਲੋਂ ਪੱਕੀ ਡਿਊਟੀ ਯਕੀਨੀ ਬਣਾਈ ਜਾਵੇ ਤਾਂ ਪਾਰਕ ਦੀ ਸਾਂਭ-ਸੰਭਾਲ ਅਤੇ ਸੁੰਦਰੀਕਰਨ ਦਾ ਕੁਝ ਦਿਨਾਂ ਵਿੱਚ ਹੀ ਨਜਾਰਾ ਦੇਖਿਆ ਜਾ ਸਕਦਾ ਹੈ। ਉਹਨਾ ਦੱਸਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਸਫਾਈ ਸੇਵਕ ਅਤੇ ਮਾਲੀ ਨੂੰ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਅਤੇ ਕਲੱਬ ਦੇ ਮੈਂਬਰਾਂ ਵਲੋਂ ਇਕੱਤਰ ਕੀਤੀ ਰਕਮ ਦਾ ਬਹੁਤ ਜਿਆਦਾ ਹਿੱਸਾ ਹਰ ਮਹੀਨੇ ਸਫਾਈ ਸੇਵਕ ਅਤੇ ਮਾਲੀ ਦੇ ਮਿਹਨਤਾਨੇ ਵਿੱਚ ਹੀ ਚਲਾ ਜਾਂਦਾ ਹੈ। ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਪਾਰਕ ਲਈ ਪੱਕੇ ਤੌਰ ’ਤੇ ਸਫਾਈ ਸੇਵਕ, ਮਾਲੀ ਅਤੇ ਚੌਂਕੀਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

Leave a Reply

Your email address will not be published. Required fields are marked *