ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰ ਖੇਡਾਂ ਨਹਿਰੂ ਸਟੇਡੀਅਮ ਵਿਚ ਜਾਰੀ

Faridkot Politics Punjab

ਫਰੀਦਕੋਟ 10 ਦਸੰਬਰ () ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ -2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਇਕਵਾਂਡੋ ਖੇਡਾਂ ਵਿੱਚ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਬਾਸਕਿਟਬਾਲ ਅਤੇ ਤਾਇਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਨ੍ਹਾਂ ਖੇਡਾਂ ਦੇ ਅੱਜ ਦੂਜੇ ਦਿਨ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਉਨ੍ਹਾਂ ਦੇ ਨਾਲ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਸੇਖੋਂ ਨੇ ਖਿਡਾਰੀਆ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਵੱਧ ਤੋ ਵੱਧ ਖੇਡਾਂ ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਬਾਸਿਕਟਬਾਲ ਦੇ ਖਿਡਾਰੀ ਹਨ ਅਤੇ ਇਸ ਕਰਕੇ ਉਨ੍ਹਾਂ ਦੇ ਦਿਲ ਵਿੱਚ ਖੇਡਾਂ ਪ੍ਰਤੀ ਅਤਿ ਸਨੇਹ ਹੈ। ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਰੌਂਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਅਤੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਆਰ ਸੈਕੰਡੀਰ ਸਕੂਲ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ। ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ  ਵਿੱਚ  ਬਾਸਕਿਟਬਾਲ ਵਿੱਚ ਅੰ.17 (ਲੜਕੀਆਂ) ਦੇ  ਫਾਈਨਲ ਮੁਕਾਬਲਿਆਂ ਵਿੱਚ ਮਾਨਸਾ ਨੇ ਪਹਿਲਾ ਸਥਾਨ, ਜਲੰਧਰ ਨੇ ਦੂਸਰਾ ਸਥਾਨ, ਅਤੇ ਮੋਹਾਲੀ ਨੇ ਤੀਜਾ ਸਥਾਨ  ਹਾਸਿਲ ਕੀਤਾ। ਅੰ.17 (ਲੜਕੀਆਂ)  ਦੇ ਫਾਈਨਲ ਮੁਕਾਬਲਿਆ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਸਰਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ.14 (ਲੜਕੇ) ਦੇ ਫਾਈਨਲ ਮੁਕਾਬਲਿਆ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਸਰਾ ਸਥਾਨ ਅਤੇ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।

 ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ,  ਵੱਖ-ਵੱਖ ਜਿਲ੍ਹਿਆ ਦੇ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *