ਅੰਮ੍ਰਿਤਸਰ 9 ਅਕਤੂਬਰ 2024–
ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਜਿਲ੍ਹਾ ਹਸਪਤਾਲ ਅੰਮ੍ਰਿਤਸਰ ਵਿਖੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਨਵੀਂ ਓ.ਪੀ.ਜੀ. ਡੈਂਟਲ (ਐਕਸ-ਰੇ) ਮਸ਼ੀਨ ਦਾ ਉਦਘਾਟਨ ਕਰਕੇ ਇਸਨੂੰ ਲੋਕ ਅਪਰਣ ਕੀਤਾ। ਇਸ ਅਵਸਰ ਤੇ ਡੀ.ਡੀ.ਐਚ.ਓ. ਡਾ ਜਗਨਜੋਤ ਕੌਰ ਦੀ ਅਗਵਾਹੀ ਹੇਠਾਂ ਜਿਲੇ ਭਰ ਦੇ ਸਮੂਹ ਡੈਂਟਲ ਮੈਡੀਕਲ ਅਫਸਰਾਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਡਾ ਕਿਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ, ਇਹ ਮਸ਼ੀਨਾਂ ਪੂਰੇ ਪੰਜਾਬ ਵਿਚ ਕੇਵਲ ਦੋ ਹੀ ਜਿਲ੍ਹਿਆਂ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਇੱਕ ਆਧੂਨਿਕ ਟਕੈਨੋਲੋਜੀ ਨਾਲ ਲੈਸ ਮਸ਼ੀਨ ਹੈ। ਇਸ ਮਸ਼ੀਨ ਨਾਲ ਜਿਲੇ੍ਹ ਭਰ ਵਿਚ ਸਾਰੇ ਲੋੜਵੰਦ ਮਰੀਜਾਂ ਦੇ ਮੁਫਤ ਡੈਂਟਲ ਅੇਕਸ-ਰੇ ਕੀਤੇ ਜਾਣੇ ਸੰਭਵ ਹੋ ਸਕਣਗੇ ਅਤੇ ਖਾਸ ਕਰਕੇ ਗਰੀਬ ਮਰੀਜਾਂ ਲਈ ਇਹ ਵਰਦਾਨ ਸਾਬਤ ਹੋਵੇਗਾ।
ਇਸ ਅਵਸਰ ਤੇ ਡਿਪਟੀ ਡਾਇਰੈਕਟਰ (ਡੈਂਟਲ) ਡਾ ਜਗਨਜੋਤ ਕੌਰ ਨੇ ਕਿਹਾ ਓ.ਪੀ.ਜੀ. ਡੈਂਟਲ (ਐਕਸ-ਰੇ) ਮਸ਼ੀਨ ਰਾਹੀਂ ਇਕੋ ਹੀ ਸਮੇਂ ਪੂਰੇ ਮੂੰਹ ਦੇ ਦੰਦਾਂ ਦਾ ਐਕਸ-ਰੇ ਕੀਤਾ ਜਾ ਸਕਦਾ ਹੈ। ਇਸ ਨਾਲ ਦੰਦਾਂ ਦੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਵਿਚ ਕਾਫੀ ਮਦਦ ਮਿਲੇਗੀ। ਇਸ ਮਸ਼ੀਨ ਦੀ ਮਦਦ ਨਾਲ ਜਿਲੇ੍ਹ ਭਰ ਦੀਆਂ ਵੱਖ-ਵੱਖ ਸੰਸਾਥਾਵਾਂ ਤੋਂ ਰੈਫਰ ਕੀਤੇ ਮਰੀਜਾਂ ਦੇ ਅੇਕ-ਰੇ ਵੀ ਕੀਤੇ ਜਾਣਗੇ। ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਰਸ਼ਮੀਂ ਵਿਜ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਪਰਮਿੰਦਰ ਸਿੰਘ, ਡਾ ਸ਼ਬਨਮਦੀਪ ਕੌਰ, ਡਾ ਤਰਨਦੀਪ ਕੌਰ ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜਰ ਸਨ।