ਵਧੀਕ ਡਿਪਟੀ ਕਮਿਸ਼ਨਰ ਨੇ  ਆਜ਼ਾਦੀ ਦਿਹਾੜੀ ਮੌਕੇ ਯੋਗ ਪ੍ਰਦਰਸ਼ਨ ਕਰਨ ਤੇ ਯੋਗਾ ਟੀਮ ਨੂੰ ਕੀਤਾ ਸਨਮਾਨਿਤ

Fazilka

ਫਾਜ਼ਿਲਕਾ 17 ਅਗਸਤ

ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ। ਯੋਗਾ ਦੀ ਮਹੱਤਤਾ ਤੇ ਇਸਦੇ ਫਾਇਦਿਆਂ ਬਾਰੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਲਈ 15 ਅਗਸਤ ਨੂੰ ਆਜ਼ਾਦੀ ਦਿਹਾੜੀ ਮੌਕੇ ਯੋਗਾ ਟੀਮ ਵੱਲੋਂ ਵੱਖ ਵੱਖ ਯੋਗ ਪ੍ਰਦਰਸ਼ਨ ਕੀਤੇ ਗਏ ਜਿਸ ਨੂੰ ਮੁੱਖ ਮਹਿਮਾਨ ਸਮੇਤ  ਹਾਜ਼ਰੀਨ ਨੇ ਖੂਬ ਪਸੰਦ ਕੀਤਾ |ਯੋਗਾ ਟੀਮ ਦੀ ਹੌਸਲਾ ਅਫਜਾਈ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਜਨ. ਰਾਕੇਸ਼ ਕੁਮਾਰ ਪੋਪਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗਾ ਟੀਮ ਨੂੰ ਸਨਮਾਨਿਤ ਕੀਤਾ |

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਫਾਜ਼ਿਲਕਾ ਅੰਦਰ 140 ਥਾਵਾਂ *ਤੇ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗਾ ਪ੍ਰਤੀ ਦਿਲਚਸਪੀ ਦਿਖਾਉਂਦਿਆਂ ਜ਼ਿਲ੍ਹੇ ਅੰਦਰ 4 ਹਜਾਰ ਤੋਂ ਵੱਧ ਲੋਕਾਂ ਨੇ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ।  ਉਨ੍ਹਾਂ ਨੇ ਦੱਸਿਆ ਕਿ ਸੀਐਮ ਦੀ ਯੋਗਸ਼ਾਲਾ ਅਧੀਨ ਟ੍ਰੇਨਰਾਂ ਵੱਲੋਂ ਵੱਖ-ਵੱਖ ਬੈਚਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਯੋਗਾ ਸਿਖਾਇਆ ਜਾਦਾ ਹੈ।

 ਯੋਗਾ ਟੀਮ ਦੀ ਅਗਵਾਈ ਜਿਲਾ ਕੋਆਰਡੀਨੇਟਰ  ਰਾਧੇ ਸ਼ਾਮ ਤੇ ਉਨ੍ਹਾਂ ਦੀ ਟੀਮ ਮਨੀਸ਼ ਕੁਮਾਰ, ਅਨੀਤਾ ਰਾਣੀ,  ਸੋਨਮ ਰਾਣੀ, ਸੁਨੈਨਾ, ਰਾਜ ਸਿੰਘ, ਸੰਦੀਪ ਕੁਮਾਰ, ਅਸ਼ਵਨੀ ਕੁਮਾਰ, ਅੰਕੁਰ ਸ਼ਰਮਾ, ਅੰਕਿਤ, ਸਵੇਤਾ ਅਤੇ ਅਮਰਜੀਤ ਕਰ ਰਹੇ ਸਨ |