ਫਾਜਿਲਕਾ 17 ਜੂਨ 2024
ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਦੀ ਅਗਵਾਈ ਵਿੱਚ ਮਿਤੀ 21 ਜੂਨ 2024 ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਯੋਗ ਵਿੱਚ ਕੰਮ ਕਰ ਰਹੀ ਸਾਮਜਿਕ ਸੰਸਥਾ ਅਰੋਗਯਾ ਭਾਰਤੀ ਨਾਲ ਸਾਂਝੇ ਤੌਰ ਤੇ ਸਹਿਯੋਗ ਕਰੇਗੀ!
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਟੀਚੇ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਸਕੀਮ ਸਫ਼ਲਤਾਪੂਰਵਕ ਚੱਲ ਰਹੀ ਹੈ। ਜਿਸ ਅਧੀਨ ਸਰਕਾਰ ਵੱਲੋਂ ਮਾਹਿਰ ਯੋਗ ਟਰੇਨਰ ਤਾਇਨਾਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਆਪਣੇ ਅਧੀਨ ਸਾਰੀਆਂ ਸਿਹਤ ਸੰਸਥਾਵਾਂ ਵਿੱਚ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਹਿਲਾ ਸਸ਼ਤਰੀਕਰਨ ਲਈ ਯੋਗ ਥੀਮ ਹੇਠ ਮਨਾਇਆ ਜਾਵੇ।
ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰ ਰਹੀਆਂ ਹਨ। ਬਿਮਾਰੀਆਂ ਤੋਂ ਬਚਣ ਲਈ ਸਵੇਰੇ ਇੱਕ ਘੰਟਾ ਯੋਗਾ ਅਭਿਆਸ ਜਾਂ ਸੈਰ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦਵਾਈਆਂ ਦੇ ਚੱਕਰ ਵਿੱਚ ਪੈਣ ਨਾਲੋਂ ਚੰਗਾ ਹੈ ਕਿ ਅਸੀਂ ਯੋਗਾ ਨੂੰ ਅਪਣਾ ਕੇ ਕੁਦਰਤੀ ਤੌਰ ਤੇ ਸਰੀਰ ਨੂੰ ਨਿਰੋਗ ਰੱਖੀਏ। ਉਹਨਾਂ ਕਿਹਾ ਕਿ ਯੋਗ ਸਿਰਫ਼ ਇੱਕ ਕਸਰਤ ਨਹੀਂ ਬਲਕਿ ਇੱਕ ਪੂਰੀ ਜੀਵਨ ਸ਼ੈਲੀ ਹੈ ਤੇ ਇਸ ਨੂੰ ਅਪਣਾ ਕੇ ਆਪਣੇ ਜੀਵਨ ਅਤੇ ਚੌਗਿਰਦੇ ਨੂੰ ਖੂਬਸੂਰਤ ਅਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋਂ ਬਚਣ ਲਈ ਤੰਬਾਕੁੂ ਅਤੇ ਜ਼ਿਆਦਾ ਸ਼ਰਾਬ ਦੇ ਸੇਵਨ ਨਹੀ ਕਰਨਾ ਚਾਹੀਦਾ। ਰੋਜ਼ਾਨਾ ਜਿੰਦਗੀ ਵਿੱਚ ਹਰੀਆਂ ਸਬਜੀਆਂ, ਫਲ ਅਤੇ ਸੰਤੁਲਿੰਤ ਭੋਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।