ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋ ਸਰਕਾਰੀ ਸਕੂਲ ਵਿਖੇ ਬਾਲ ਅਧਿਕਾਰਾ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਕੈਂਪ

Fazilka

ਫਾਜ਼ਿਲਕਾ, 17 ਮਈ
ਡਿਪਟੀ ਕਮਿਸ਼ਨਰ ਡਾ.ਸੇਨੂੰ ਦੁੱਗਲ, ਫਾਜ਼ਿਲਕਾ ਅਤੇ ਜਿਲ੍ਹਾ ਸ਼ੈਸ਼ਨ ਜੱਜ ਜਤਿੰਦਰ ਕੌਰ, ਫਾਜਿਲਕਾ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ (ਗਰਲਜ਼) ਸਕੂਲ ਵਿਖੇ ਬੱਚਿਆ ਨੂੰ ਬਾਲ ਅਧਿਕਾਰਾ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਬੱਚਿਆ ਨਾਲ ਹੁੰਦੇ ਅਪਰਾਧਾ ਸਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ ਅੱਜ ਦੇ ਸਮੇ ਵਿਚ ਬੱਚਿਆ ਨਾਲ ਜਿਨਸੀ ਸ਼ੋਸ਼ਣ ਅਤੇ ਮਾਨਸਿਕ ਸ਼ੋਸ਼ਣ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਲਈ ਬੱਚਿਆ ਦੀ ਸੁਰੱਖਿਆ ਲਈ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ ਐਕਟ ਲਾਗੂ ਕੀਤਾ ਗਿਆ ਹੈ ਜਿਸ ਦੇ ਤਹਿਤ ਬੱਚਿਆ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਸਜਾ ਦਾ ਪ੍ਰਵਧਾਨ ਹੈ।
ਇਸ ਤੋਂ ਇਲਾਵਾ ਉਨਾ ਵੱਲੋ ਬਾਲ ਵਿਆਹ ਬਾਰੇ ਦੱਸਿਆ ਗਿਆ ਕਿ ਲੜਕੀ ਦੇ ਵਿਆਹ ਲਈ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਲਈ ਉਮਰ 21 ਸਾਲ ਹੈ। ਜੇਕਰ ਕੋਈ ਨਿਸ਼ਚਿਤ ਕੀਤੀ ਗਈ ਉਮਰ ਤੋਂ ਪਹਿਲਾ ਕਿਸੇ ਬੱਚੇ ਦਾ ਬਾਲ ਵਿਆਹ ਕਰਵਾਉਦਾ ਹੈ ਤਾਂ ਉਸ ਨੂੰ ਵੀ ਕਾਨੂੰਨੀ ਰੂਪ ਵਿਚ ਅਪਰਾਧ ਮੰਨਿਆ ਜਾਂਦਾ ਹੈ । ਬਾਲ ਵਿਆਹ ਕਰਵਾਉਣ ਵਾਲੇ ਨੂੰ 2 ਸਾਲ ਦੀ ਸਜਾ ਤੇ ਇੱਕ ਲੱਖ ਦਾ ਜੁਰਮਾਨਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋੜਵੰਦ ਅਤੇ ਬੇਸਹਾਰਾ ਬੱਚਿਆ ਦੀ ਸੁਰੱਖਿਆ ਲਈ ਵੱਖ- ਵੱਖ ਚਿਲਡਰਨ ਹੋਮ ਬਣਾਏ ਗਏ ਹਨ। ਜਿੱਥੇ ਬੇਸਹਾਰਾ ਬੱਚਿਆ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਬੱਚਿਆ ਦੀ ਪੜਾਈ, ਖਾਣ- ਪੀਣ, ਮੈਡੀਕਲ ਅਤੇ ਕਾਊਂਸਲਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਲਈ ਜੇਕਰ ਕਿਸੇ ਨੂੰ ਕੋਈ ਬੱਚਾ ਲੋੜਵੰਦ ਦਿੱਸਦਾ ਹੈ ਤਾਂ ਉਸ ਦੀ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਵਿਖੇ ਦਿੱਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਬੱਚਿਆ ਦੇ ਅਧਿਕਾਰਾ ਦੀ ਸੁਰੱਖਿਆ ਲਈ ਅਤੇ ਬੱਚਿਆ ਨਾਲ ਹੋ ਰਹੇ ਸ਼ੋਸ਼ਣ ਸਬੰਧੀ ਸੂਚਨਾ ਦੇਣ ਲਈ ਚਾਇਲਡ ਹੈਲਪ ਲਾਇਨ ਨੰ.1098 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾ ਵੱਲੋ ਅਪੀਲ ਕੀਤੀ ਗਈ ਕਿ ਪੰਜਾਬ ਵਿਚ ਆਪਣੇ ਬੱਚਿਆ ਦੇ ਉੱਜਵਲ ਭਵਿੱਖ ਨੂੰ ਸਿਰਜਣ ਲਈ ਆਉ ਸਾਰੇ ਮਿਲਜੁਲ ਕੇ ਰੱਖਿਆ ਕਰੀਏ, ਉਨ੍ਹਾ ਨੇ ਕਿਹਾ ਕਿ ਬੱਚਿਆ ਦੇ ਹੱਥ ਵਿਚ ਭੀਖ ਦਾ ਕਟੋਰਾ ਨਹੀ ਕਿਤਾਬ ਫੜਾਉ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਤੰਤਰ ਬਾਲਾ, ਜਸਵਿੰਦਰ ਕੌਰ, ਸ਼ੋਸ਼ਲ ਵਰਕਰ, ਸਾਰਿਕਾ ਰਾਣੀ, ਆਊਟਰੀਚ ਵਰਕਰ ਵੀ ਸ਼ਾਮਿਲ ਸਨ।