ਫਾਜ਼ਿਲਕਾ 14 ਸਤੰਬਰ
ਸਿਹਤ ਵਿਭਾਗ ਵਲੋ ਲੋਕਾਂ ਨੂੰ ਸਿਹਤ ਸਹੁਲਤਾਂ ਦੇਣ ਲਈ ਓ ਪੀ ਡੀ ਅਤੇ ਐਮਰਜੈਂਸੀ ਪੂਰੀ ਤਰਾ ਖੁੱਲੇ ਹਨ ਅਤੇ ਲੋਕਾਂ ਨੁੰ ਮਿਲ ਰਹੀ ਸਹੁਲਤਾਂ ਦਾ ਨਿਰੀਖਣ ਕਰਨ ਲਈ ਅੱਜ ਕਾਰਜ਼ ਕਾਰੀ ਸਿਵਿਲ ਸਰਜਨ ਡਾਕਟਰ ਏਰਿਕ ਵਲੋ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨਾਲ ਹਸਪਤਾਲ ਦਾ ਦੌਰਾ ਕੀਤਾ ਅਤੇ ਲੋਕਾਂ ਦਾ ਹਾਲ ਚਾਲ ਪੁੱਛਿਆ. ਉਹਨਾਂ ਨੇ ਕਿਹਾ ਕਿ ਜਿਲਾ ਹਸਪਤਾਲ ਵਿਖੇ ਐਮਰਜੈਂਸੀ 24 ਘੰਟੇ ਹੈ ਅਤੇ ਓ ਪੀ ਡੀ ਵਿੱਚ ਸਾਰੇ ਡਾਕਟਰ ਲੋਕਾਂ ਦੀ ਜਾਂਚ ਕਰ ਰਹੇ ਹੈ. ਉਹਨਾਂ ਨੇ ਅੱਜ ਰਜਿਸਟ੍ਰੇਸ਼ਨ ਕਾਉਂਟਰ, ਓ ਪੀ ਡੀ, ਐਮਰਜੈਂਸੀ ਅਤੇ ਵਾਰਡ ਦਾ ਦੌਰਾ ਕੀਤਾ. ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਦਵਾਇਆ ਪੂਰੀ ਹੈ ਅਤੇ ਲੋਕਾਂ ਦੇ ਐਕਸ ਰੇ ਅਤੇ ਟੈਸਟ ਹੋ ਰਹੇ ਹੈ. ਉਹਨਾਂ ਦੱਸਿਆ ਕਿ ਲੋਕਾਂ ਨੁੰ ਕਿਸੇ ਤਰਾ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ. ਐਮਰਜੈਂਸੀ ਅਤੇ ਲੇਬਰ ਰੁਮ ਵਿਖੇ ਸਟਾਫ ਨੂੰ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਦੀ ਮਰਿਜ਼ ਅਤੇ ਉਸਦੇ ਰਿਸ਼ਤੇਦਾਰ ਨੂੰ ਹਸਪਤਾਲ ਵਿਚ ਵਧੀਆ ਮਾਹੌਲ ਮਿਲੇ ਜਿਸ ਲਈ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ. ਇਸ ਦੋਰਾਨ ਉਹਨਾਂ ਨਾਲ਼ ਡਾਕਟਰ ਅਰਪਿਤ ਗੁਪਤਾ, ਡਾਕਟਰ ਨਿਸ਼ਾਂਤ ਸੇਤੀਆ, ਡਾਕਟਰ ਵਿਕਾਸ ਗਾਂਧੀ, ਪਾਰਸ ਕਟਾਰੀਆ ਦਿਵੇਸ਼ ਕੁਮਾਰ ਨਾਲ ਸੀ.
ਸਿਵਿਲ ਹਸਪਤਾਲ ਵਿਖੇ ਲੋਕਾਂ ਨੂੰ ਓ ਪੀ ਡੀ ਅਤੇ ਐਮਰਜੈਂਸੀ ਵਿਖੇ ਮਿਲ ਰਹੀ ਹੈ ਸਿਹਤ ਸੇਵਾਵਾ :ਡਾਕਟਰ ਏਰਿਕ


